ਪੰਜਾਬੀ ਜਾਗਰਣ ਟੀਮ, ਅੌੜ/ਉੜਾਪੜ

ਸੂਬਾ ਸਰਕਾਰ ਸੜਕਾਂ ਦੀ ਰਿਪੇਅਰ ਵਾਸਤੇ ਕਰੋੜਾ ਰੁਪਏ ਦਾ ਬੱਜਟ ਰੱਖਦੀ ਹੈ ਅਤੇ ਕਈ ਵਾਰ ਮੰਡੀ ਬੋਰਡ ਵਾਲੇ ਬਿਨਾਂ ਕਿਸੇ ਸੜਕ ਦਾ ਲੈਵਲ ਕੱਢੇ ਸੜਕ ਬਣਾਕੇ ਪਰਾਂ ਹੋ ਜਾਂਦੇ ਹਨ ਪਰ ਉਨਾਂ੍ਹ ਵੱਲੋਂ ਬਣਾਈ ਸੜਕ ਰਾਹਗੀਰਾਂ ਲਈ ਪੇ੍ਸ਼ਾਨੀ ਦਾ ਕਾਰਨ ਬਣ ਜਾਂਦੀ ਹੈ ਤੇ ਇਸ ਤਰਾਂ ਦੀ ਸਮੱਸਿਆ ਨਾਲ ਜੂਝ ਰਹੇ ਬਲਾਕ ਅੌੜ ਦੇ ਪਿੰਡ ਵਾਸੀਆਂ ਨੇ ਦੱਸਿਆ ਕਿ ਬਲਾਕ ਅੌੜ ਦੇ ਪਿੰਡ ਸ਼ੇਖੂਪੁਰ ਤੋਂ ਲੜੋਆ, ਪਰਾਗਪੁਰ, ਬੱਜੋ, ਮਹਿਮੂਦਪੁੂਰ ਤੋਂ ਨਵਾਂਸ਼ਹਿਰ ਨੂੰ ਜਾਣ ਵਾਲੀ ਿਲੰਕ ਸੜਕ ਜਿਸ ਨੂੰ ਕੁਝ ਸਮਾਂ ਪਹਿਲਾਂ ਪਿੰਡ ਵਾਸੀਆਂ ਦੀ ਮੰਗ 'ਤੇ ਮੰਡੀ ਬੋਰਡ ਵੱਲੋਂ ਬਣਾਈ ਗਈ ਸੀ। ਜੋ ਸੜਕ ਪਿੰਡ ਮਹਿਮੂਦਪੁਰ ਤੋਂ ਬੱਜੋਂ ਵਿੱਚੋਂ ਦੀ ਹੁੰਦੀ ਹੋਈ ਪਰਾਗਪੁਰ, ਿਝੰਗੜਾਂ ਅਤੇ ਲੜੋਆ ਪਿੰਡ ਦੀਆਂ ਸੜਕਾਂ ਨਾਲ ਜਾ ਕੇ ਮਿਲਦੀ ਹੈ। ਉਸ ਸੜਕ ਉੱਪਰ ਪਿੰਡ ਬੱਜੋਂ ਦਾ ਸਰਕਾਰੀ ਮਿਡਲ ਹੈ ਚੁਰੱਸਤੇ ਤੋਂ ਲੈ ਕੇ ਸਰਕਾਰੀ ਸਕੂਲ ਤੱਕ ਦਾ ਹਿੱਸਾ ਬਾਕੀ ਸੜਕ ਨਾਲੋਂ ਬਹੁਤ ਨੀਵਾਂ ਹੈ। ਇਹ ਸੜਕ ਇਲਾਕੇ ਦੇ 7-8 ਪਿੰਡਾਂ ਨੂੰ ਆਪਸ ਵਿਚ ਜੋੜਨ ਵਾਲੀ ਮੁੱਖ ਸੜਕ ਹੈ। ਇਸ ਸੜਕ ਉੱਪਰ ਗੁਰਦੁਆਰਾ ਪੰਜ ਤੀਰਥ ਲੜੋਆ ਇਤਿਹਾਸਿਕ ਧਾਰਮਿਕ ਸਥਾਨ ਅਤੇ ਸਰਕਾਰੀ ਅਤੇ ਪ੍ਰਰਾਈਵੇਟ ਸਕੂਲ ਪੈਂਦੇ ਹਨ। ਇਹ ਸੜਕ ਜਦੋਂ ਵੀ ਬਣਾਈ ਜਾਂਦੀ ਹੈ ਤਾਂ ਇਸ ਨੀਵੀਂ ਜਗਾ੍ਹ ਨੂੰ ਮਿੱਟੀ ਪਾ ਕੇ ਲੈਵਲ ਨਹੀਂ ਕੀਤਾ ਜਾਂਦਾ ਸਗੋਂ ਨੀਵੀਂ ਜਗਾ੍ਹ ਉੱਪਰ ਵੀ ਜਿਉ ਦੀ ਤਿਉ ਪੱਥਰ ਅਤੇ ਪ੍ਰਰੀਮਿਕਸ ਪਾ ਦਿੱਤਾ ਜਾਂਦਾ ਹੈ। ਇਸ ਕਾਰਨ ਇਸ ਨੀਵੀਂ ਜਗਾ੍ਹ ਉੱਪਰ ਚੁਰੱਸਤੇ ਤੋਂ ਲੈ ਕੇ ਸਕੂਲ ਤੱਕ ਪਾਣੀ ਖੜ੍ਹ ਜਾਂਦਾ ਹੈ ਅਤੇ ਇਹ ਛੱਪੜ ਦਾ ਰੂਪ ਧਾਰ ਲੈਂਦਾ ਹੈ ਤੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਸ਼ਹਿਰ ਜਾਣਾ ਮੁਸ਼ਕਿਲ ਹੋ ਜਾਂਦਾ ਹੈ। ਸਗੋਂ ਸੜਕ ਤੋਂ ਲੰਘਣ ਵਾਲੇ ਲੋਕਾਂ ਨੂੰ ਵੀ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਬਰਸਾਤ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ ਅਤੇ ਪਿਛਲੇ ਦਿਨੀ ਪਏ ਥੌੜੇ ਜਿਹੇ ਮੀਂਹ ਪੈਣ ਨਾਲ ਇਹ ਸੜਕ ਛੱਪੜ ਦਾ ਰੂਪ ਧਾਰਨ ਕਰ ਗਈ ਅਤੇ ਇਸ ਸਮੱਸਿਆ ਨੂੰ ਹੱਲ ਕਰਵਾਉਣ ਲਈ ਇਲਾਕਾ ਨਿਵਾਸੀਆਂ ਵੱਲੋਂ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਇਹ ਸ਼ਿਕਾਇਤ ਕੀਤੀ ਗਈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨਾਂ੍ਹ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕ ਦਾ ਲੈਵਲ ਕੱਢਕੇ ਅਤੇ ਸੜਕ ਦੇ ਨਾਲ ਬਾਰਿਸ਼ ਦੇ ਪਾਣੀ ਦੀ ਨਿਕਾਸੀ ਲਈ ਨਾਲੀ ਬਣਾਈ ਜਾਵੇ। ਇਸ ਸਬੰਧੀ ਮੰਡੀ ਬੋਰਡ ਦੇ ਐਸਡੀਓ ਰਕੇਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਜੇਈ ਮਨਪ੍ਰਰੀਤ ਨੂੰ ਕਹਿ ਦਿੱਤਾ ਗਿਆ ਹੈ ਤੇ ਇਸ ਸਮੱਸਿਆ ਦਾ ਹੱਲ ਜਲਦ ਹੀ ਕਰਵਾ ਦਿੱਤਾ ਜਾਵੇਗਾ।