ਨਵਾਂਸ਼ਹਿਰ : ਡੱਰਗ ਕੰਟਰੋਲ ਵਿਭਾਗ ਦੇ ਅਧਿਕਾਰੀਆਂ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ, ਜਦੋ ਜ਼ਿਲ੍ਹਾ ਜੋਨਲ ਲਾਈਸੈਂਸ ਅਥਾਰਟੀ ਜ਼ੋਨ ਹੁਸ਼ਿਆਰਪੁਰ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡੱਰਗ ਇੰਸਪੈਕਟਰ ਦੇ ਸਾਝੇ ਉੱਦਮਾ ਸਦਕਾ ਇਕ ਵਿਅਕਤੀ ਨੂੰ 11150 ਵੱਖ-ਵੱਖ ਤਰ੍ਹਾਂ ਦੇ ਨਸ਼ੀਲੇ ਕੈਪਸੂਲ ਤੇ ਗੋਲੀਆਂ ਸਮੇਤ ਕਾਬੂ ਕਰ ਲਿਆ ਮੌਕੇ 'ਤੇ ਜਾਣਕਾਰੀ ਦਿੰਦੇ ਜ਼ੋਨ ਹੁਸ਼ਿਆਰਪੁਰ ਦੇ ਡੱਰਗ ਲਾਈਸੈਂਸ ਅਧਿਕਾਰੀ ਰਾਜੇਸ਼ ਸੂਰੀ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡੱਰਗ ਇੰਸਪੈਕਟਰ ਤੇਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਮੁੱਖਬਰ ਖਾਸ ਨੇ ਜਾਣਕਾਰੀ ਦਿੱਤੀ ਕਿ ਬੰਗਾ ਨਿਵਾਸੀ ਇਕ ਨੌਜਵਾਨ ਜੋ ਕਿ ਬੰਗਾ ਵਿਚ ਨਸ਼ੇ ਦੇ ਕੈਪਸੂਲ ਤੇ ਗੋਲੀਆਂ ਆਦਿ ਵੇਚਦਾ ਹੈ ਤੇ ਉਕਤ ਨੌਜਵਾਨ ਇਸ ਵੇਲੇ ਵੀ ਵੱਡੀ ਮਾਤਰਾ ਵਿਚ ਨਸ਼ੇ ਦੀ ਖੇਪ ਲੈ ਕੇ ਬੰਗਾ ਸਿਵਲ ਹਸਪਤਾਲ ਵੱਲ ਨੂੰ ਆ ਰਿਹਾ ਹੈ ਉਨ੍ਹਾਂ ਦੱਸਿਆ ਕਿ ਉਸ ਦੀ ਗੱਲ ਤੇ ਵਿਸ਼ਵਾਸ ਕਰਦੇ ਹੋਏ ਉਨ੍ਹਾਂ ਦੀ ਟੀਮ ਹਰਕਤ ਵਿਚ ਆਈ ਤੇ ਮੁੱਖਬਰ ਦੁਆਰਾ ਮਿਲੀ ਜਾਣਕਾਰੀ ਦੇ ਆਧਾਰ 'ਤੇ ਜਦੋਂ ਉਕਤ ਨੌਜਵਾਨ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਕਾਬੂ ਕੀਤਾ ਤਾਂ ਉਕਤ ਦੇ ਕੋਲ ਫੜੇ ਬੈਂਗ ਵਿਚੋਂ ਵੱਖ-ਵੱਖ ਤਰ੍ਹਾਂ ਦੇ 11150 ਨਸ਼ੀਲੇ ਕੈਪਸੂਲ ਤੇ ਗੋਲੀਆਂ ਬਰਾਮਦ ਹੋਈਆਂ ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਦੀ ਪਛਾਣ ਸੁਖਦੇਵ ਵਰਮਾ ਪੁੱਤਰ ਚਮਨ ਲਾਲ ਵਰਮਾ ਵਾਸੀ ਅਜ਼ਾਦ ਚੋਕ ਬੰਗਾ ਦੇ ਤੌਰ 'ਤੇ ਹੋਈ ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਨੂੰ ਫੜੇ ਦੇ ਕੈਪਸੂਲ ਤੇ ਗੋਲੀਆਂ ਸਮੇਤ ਥਾਣਾ ਸਿਟੀ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ ਜਿਸ 'ਤੇ ਬੰਗਾ ਥਾਣਾ ਸਿਟੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਐਂਨ ਡੀਪੀਐੱਸ ਤੇ ਡੱਰਗ ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ