ਸਟਾਫ ਰਿਪੋਰਟਰ, ਨਵਾਂਸ਼ਹਿਰ : ਪੁਲਿਸ ਨੇ 15 ਕਿੱਲੋ ਡੋਡੇ ਚੂਰਾ ਪੋਸਤ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਦੇ ਐੱਸਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਸੀਆਈਏ ਸਟਾਫ਼ ਨਵਾਂਸ਼ਹਿਰ ਤੋਂ ਬਾਈਪਾਸ ਮਹਾਲੋਂ ਹੁੰਦੇ ਹੋਏ ਲੰਗੜੋਆ ਸਾਈਡ ਨੂੰ ਜਾ ਰਹੇ ਸੀ ਤਾਂ ਪਿੰਡ ਅਲਾਚੌਰ ਨੰੂ ਜਾਂਦੀ ਿਲੰਕ ਸੜਕ ਪਾਸ ਇਕ ਮੋਨਾ ਵਿਅਕਤੀ ਇਕ ਵਜ਼ਨਦਾਰ ਬੋਰਾ ਚੁੱਕੀ ਆਉਂਦਾ ਦਿਖਾਈ ਦਿੱਤਾ। ਜੋ ਪੁਲਿਸ ਪਾਰਟੀ ਨੂੰ ਦੇਖ ਕੇ ਬੋਰੇ ਤੋਂ ਉਠ ਕੇ ਖਿਸਕਣ ਲੱਗਾ ਤਾਂ ਸ਼ੱਕ ਦੀ ਬਿਨਾਂ੍ਹ 'ਤੇ ਉਸ ਨੂੰ ਕਾਬੂ ਕਰਕੇ ਜਦੋਂ ਬੋਰੇ ਦੀ ਤਲਾਸ਼ੀ ਲਈ ਤਾਂ ਉਸ 'ਚੋਂ 15 ਕਿਲੋ ਡੋਡੇ ਚੂਰਾ ਪੋਸਤ ਬਰਾਮਦ ਹੋਏ। ਪੁਲਿਸ ਅਨੁਸਾਰ ਕਥਿਤ ਮੁਲਜ਼ਮ ਦੀ ਪਹਿਚਾਣ ਅਜੇ ਕੁਮਾਰ ਵਾਸੀ ਸਿੰਬਲ ਮਜਾਰਾ ਵੱਜੋਂ ਹੋਈ ਹੈ। ਪੁਲਿਸ ਨੇ ਕਥਿਤ ਮੁਲਜ਼ਮ ਦੇ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।