ਹਰਜਿੰਦਰ ਕੌਰ ਚਾਹਲ,ਬੰਗਾ : ਪੰਜਾਬ ਦੇ ਪੇਂਡੂ ਇਲਾਕਿਆਂ ਦੀ ਲੜਕੀਆਂ ਨੰੂ ਆਪਣੇ ਪੈਰਾਂ 'ਤੇ ਖੜ੍ਹੇ ਕਰਨ ਲਈ ਯਤਨਸ਼ੀਲ ਵਿਦਿਅਕ ਸੰਸਥਾ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ-ਕਲੇਰਾਂ ਦੇ ਵਿਦਿਆਰਥੀਆਂ ਨੇ ਕੌਮੀ ਪੱਧਰ 'ਤੇ ਹੋਈ ਟੀਐੱਨਏ ਆਈ ਨੈਸ਼ਨਲ ਨਰਸਿੰਗ ਕਾਨਫਰੰਸ 2019 ਮੌਕੇ ਹੋਏ ਜੈਵਲਿਨ ਥਰੋ ਮੁਕਾਬਲੇ 'ਚੋਂ ਤੀਜਾ ਸਥਾਨ ਹਾਸਲ ਕਰਕੇ ਕਾਲਜ ਅਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਟਰੱਸਟ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਨੇ ਦੱਸਿਆ ਕਿ ਪਿਛਲੇ ਦਿਨੀਂ ਤਾਮਿਲਨਾਡੂ ਦੇ ਕੋਇੰਬਟੂਰ ਵਿਖੇ ਟੀਐੱਨਏ ਆਈ ਨੈਸ਼ਨਲ ਨਰਸਿੰਗ ਕਾਨਫਰੰਸ 2019 ਕਰਵਾਈ ਗਈ । ਜਿਸ 'ਚ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਨੇ ਵਿਸ਼ੇਸ਼ ਤੌਰ 'ਤੇ ਭਾਗ ਲਿਆ ਸੀ। ਜਿਸ 'ਚ ਜਸਦੀਪ ਕੌਰ ਪੁੱਤਰੀ ਬਲਵਿੰਦਰ ਸਿੰਘ ਵਾਸ ਕਰੀਹਾ ਨੇ ਜੈਵਲਿਨ ਥਰੋ ਮੁਕਾਬਲੇ 'ਚ ਪੂਰੇ ਭਾਰਤ 'ਚੋਂ ਤੀਸਰਾ ਸਥਾਨ ਪ੍ਰਾਪਤ ਕਰਕੇ ਆਪਣਾ, ਆਪਣੇ ਕਾਲਜ, ਆਪਣੇ ਜ਼ਿਲ੍ਹੇ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਇਸ ਤੋਂ ਇਲਾਵਾ ਕਾਨਫਰੰਸ ਵਿਚ ਹੋਏ ਕੌਮੀ ਪੱਧਰ ਦੇ ਪੋਸਟਰ ਮੁਕਾਬਲੇ 'ਚ ਵਿਦਿਆਰਥੀ ਕਮਲਬੀਰ ਕੌਰ ਅਤੇ ਕਾਂਤਾ ਦੇਵੀ ਨੇ ਭਾਗ ਲਿਆ ਅਤੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਹੌਂਸਲਾ ਅਫ਼ਜਾਊ ਸਨਮਾਨ ਪ੍ਰਾਪਤ ਕੀਤਾ। ਇਨ੍ਹਾਂ ਵਿਦਿਆਰਥੀਆਂ ਦੀ ਸਫ਼ਲਤਾ 'ਤੇ ਸਮੂਹ ਟਰੱਸਟ ਵੱਲੋਂ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਮਲਕੀਅਤ ਸਿੰਘ ਬਾਹੜੋਵਾਲ, ਕੁਲਵਿੰਦਰ ਸਿੰਘ ਢਾਹਾਂ, ਪਿ੍ਰੰ:ਡਾ: ਸੁਰਿੰਦਰ ਜਸਪਾਲ, ਰਮਨਦੀਪ ਕੌਰ ਕੰਗ, ਨਵਜੋਤ ਕੌਰ ਸਹੋਤਾ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।