ਹਰਮਿੰਦਰ ਸਿੰਘ ਪਿੰਟੂ, ਨਵਾਂਸ਼ਹਿਰ : ਐੱਨਆਰਆਈ ਸਭਾ ਨਵਾਂਸ਼ਹਿਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕਾਂਪਲੈਕਸ ਵਿਖੇ ਆਪਣੇ ਨਵੇਂ ਬਣੇ ਦਫ਼ਤਰ ਦਾ ਉਦਘਾਟਨ ਅਵਤਾਰ ਸਿੰਘ ਸ਼ੇਰਗਿੱਲ ਪ੍ਰਧਾਨ, ਕੇਵਲ ਸਿੰਘ ਖਟਕੜ ਪ੍ਰਧਾਨ ਅਤੇ ਜਸਵੀਰ ਸਿੰਘ ਸ਼ੇਰਗਿੱਲ ਸਾਬਕਾ ਪ੍ਰਧਾਨ ਐਨਆਰਆਈ ਸਭਾ ਜਲੰਧਰ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ। ਉਪਰੰਤ ਵੱਖ-ਵੱਖ ਬੁਲਾਰਿਆਂ ਨੇ ਐੱਨਆਰਆਈ ਵੀਰਾਂ ਦੇ ਮਸਲਿਆਂ ਅਤੇ ਵਿਚਾਰਾਂ ਕਰਦਿਆਂ ਦਰਪੇਸ਼ ਮੁਸ਼ਕਲਾਂ ਸਬੰਧੀ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਪੰਜਾਬ ਪ੍ਰਧਾਨ ਜਲਦੀ ਹੀ ਪੰਜਾਬ ਆ ਰਹੇ ਹਨ। ਜਿਨ੍ਹਾਂ ਦੇ ਆਉਣ 'ਤੇ ਅਗਲੀ ਮੀਟਿੰਗ ਜਲਦੀ ਰੱਖੀ ਜਾਵੇਗੀ। ਇਸ ਮੌਕੇ ਸੁਖਵਿੰਦਰ ਸਿੰਘ ਰਾਠੌਰ, ਮਹਿੰਦਰ ਸਿੰਘ ਬਾਠ, ਸਤਨਾਮ ਸਿੰਘ ਹੇੜੀਆ, ਸਮਿੰਦਰ ਸਿੰਘ ਗਰਚਾ, ਸੋਢੀ ਸਿੰਘ ਸੇਰਗਿੱਲ, ਪਾਲ ਸਿੰਘ ਹੇੜੀਆ, ਬਲਦੇਵ ਸੂੰਢ, ਸੋਢੀ ਸਿੰਘ ਯੂਕੇ, ਕੁਲਵਿੰਦਰ ਕੁਮਾਰ, ਸੁਖਵਿੰਦਰ ਸਿੰਘ ਮੰਗਾ, ਐਡਵੋਕੇਟ ਹਰਬੰਸ ਸਿੰਘ ਲੌਂਗੀਆ, ਐੱਨਆਰਆਈ ਨੰਬਰਦਾਰ ਸੁਖਵਿੰਦਰ ਸਿੰਘ ਮਿੰਟੂ ਜਾਡਲਾ, ਇੰਦਰ ਜੀਤ ਸਿੰਘ ਮਾਨ, ਸਤਨਾਮ ਬਾਲੋ ਆਦਿ ਹਾਜ਼ਰ ਸਨ।