ਰੇਸ਼ਮ ਕਲੇਰ,ਕਟਾਰੀਆਂ : ਪੰਜਾਬੀ ਭਾਵੇਂ ਦੁਨੀਆ ਦੇ ਕਿਸੇ ਕੋਨੇ ਵਿਚ ਚਲੇ ਜਾਣ ਪਰ ਉਹ ਆਪਣੀਆਂ ਜੜ੍ਹਾਂ ਨਾਲ ਹਮੇਸ਼ਾ ਜੁੜੇ ਰਹਿੰਦੇ ਹਨ ਅਤੇ ਆਪਣੇ ਪਿੰਡ ਦੀ ਤਰੱਕੀ ਲਈ ਕੋਈ ਨਾ ਕੋਈ ਯੋਗਦਾਨ ਪਾਉਂਦੇ ਰਹਿੰਦੇ ਹਨ।

ਇਸ ਦੀ ਮਿਸਾਲ ਮਾਸਟਰ ਬਲਵੀਰ ਮੱਲ ਇਟਲੀ ਅਤੇ ਕਮਲਵੀਰ ਸਿੰਘ ਢੰਡਵਾੜ ਇਟਲੀ ਹਨ। ਜਿਨ੍ਹਾਂ ਨੇ ਬੱਚਿਆਂ ਦੇ ਉਜਵਲ ਭਵਿੱਖ ਲਈ ਸਰਕਾਰੀ ਪ੍ਰਰਾਇਮਰੀ ਸਕੂਲ ਕਲੇਰਾਂ ਨੂੰ 32 ਇੰਚ ਦੀ ਐੱਲਈਡੀ ਭੇਟ ਕੀਤੀ ਹੈ। ਇਸ ਸਬੰਧੀ ਦੋਨਾਂ ਐੱਨਆਰਆਈ ਵੀਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੇਵਾ ਭਾਵਨਾ ਦੀ ਪ੍ਰਰੇਰਨਾ ਏਡੀਐੱਮ ਦਾਰਾ ਸਿੰਘ ਤੋਂ ਮਿਲੀ ਸੀ ਜਿਹੜੇ ਕਿ ਪ੍ਰਵਾਸੀ ਵੀਰਾਂ ਨੂੰ ਪਿੰਡ ਦੀ ਬੇਹਤਰੀ ਲਈ ਯੋਗਦਾਨ ਪਾਉਣ ਲਈ ਪ੍ਰਰੇਰਿਤ ਕਰਦੇ ਰਹਿੰਦੇ ਹਨ। ਇਸ ਦੌਰਾਨ ਪਿੰਡ ਪੰਚਾਇਤ ਵੱਲੋਂ ਬੱਚਿਆਂ ਨੂੰ ਲੱਡੂ ਵੀ ਵੰਡੇ ਗਏ। ਅੰਤ ਵਿਚ ਸਕੂਲ ਮੁਖੀ ਪਰਮਜੀਤ ਸਿੰਘ ਵੱਲੋਂ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਕਤ ਦਾਨੀ ਸੱਜਣਾਂ ਤੋਂ ਇਲਾਵਾ ਸਰਪੰਚ ਵਿਜੈ ਕੁਮਾਰੀ, ਮਨਜੀਤ ਕੌਰ ਪੰਚ, ਦੇਸ ਰਾਜ ਪੰਚ, ਅਜਾਇਬ ਸਿੰਘ ਨੰਬਰਦਾਰ, ਬਲਜਿੰਦਰ ਸਿੰਘ ਹੈਪੀ, ਦਾਰਾ ਸਿੰਘ ਏਡੀਐੱਮ, ਸਤਵਿੰਦਰ ਸੰਧੂ, ਸੰਤੋਖ ਸਿੰਘ, ਪਰਮਜੀਤ ਸਿੰਘ ਮੁੱਖ ਅਧਿਆਪਕ, ਸ਼ਮਾ, ਪਿ੍ਰਆ, ਕਰਨਵੀਰ ਸਿੰਘ, ਗੁਦਾਵਰ ਸਿੰਘ, ਦਲਜੀਤ ਸਿੰਘ, ਜਸਵੀਰ ਸਿੰਘ ਸਾਬਕਾ ਸਰਪੰਚ, ਰਣਦੀਪ ਸਿੰਘ ਦੀਪਾ, ਡਾ:ਸੁਖਵਿੰਦਰ ਸਿੰਘ ਕਲਸੀ, ਰਘਬੀਰ ਸਿੰਘ, ਤੀਰਥ ਸਿੰਘ ਅਤੇ ਮਨੋਹਰ ਲਾਲ ਵੀ ਹਾਜ਼ਰ ਸਨ।