ਬੱਗਾ ਸੇਲਕੀਆਣਾ,ਉੜਾਪੜ : ਨਿਰਮਲ ਸਾਗਰ ਪਬਲਿਕ ਸਕੂਲ ਲਸਾੜਾ ਵਿਖੇ ਦੀਵਾਲੀ ਮੇਲਾ ਬੜੀ ਧੂਮ-ਧਾਮ ਨਾਲ ਕਰਵਾਇਆ ਗਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਦੇ ਪਿ੍ਰੰ: ਸੰਧਿਆ ਧਵਨ ਸਨ। ਮੇਲੇ ਦਾ ਉਦਘਾਟਨ ਸਕੂਲ ਦੀ ਚੇਅਰਪਰਸਨ ਨਿਰਮਲ ਪਾਸੀ ਵੱਲੋਂ ਕੀਤਾ ਗਿਆ। ਮੇਲੇ ਵਿਚ 20 ਪਲੇਅ ਸਟੇਸ਼ਨ, ਫਨ ਗੇਮਜ਼, ਡੀਜੇ ਤੇ ਖਾਣ- ਪੀਣ ਦੇ ਸਟਾਲ ਲਾਏ ਗਏ ਸਨ। ਮੇਲੇ 'ਚ ਆਏ ਪਤਵੰਤਿਆਂ ਵੱਲੋਂ ਬੱਚਿਆਂ ਵੱਲੋਂ ਬਣਾਈ ਆਰਟ ਤੇ ਕਰਾਫਟ ਵਿਭਾਗ ਦੀ ਪ੍ਰਦਰਸ਼ਨੀ ਵੀ ਖੂਬ ਪਸੰਦ ਕੀਤੀ ਗਈ। ਜਾਣਕਾਰੀ ਦਿੰਦਿਆਂ ਪਿ੍ਰੰਸੀਪਲ ਰਵਿੰਦਰ ਕਾਲੀਆ ਨੇ ਦੱਸਿਆ ਕਿ ਮੇਲੇ ਵਿਚ ਕਮਰਸ ਵਿਭਾਗ ਦੇ ਵਿਦਿਆਰਥੀਆਂ ਦਾ ਬਿਜਨਸ ਮਾਰਟ ਕਰਵਾਇਆ ਗਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਫਂੈਸੀ ਡਰੈੱਸ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿਚ ਡੀਏਵੀ ਸਕੂਲ ਦਾ ਵਿਦਿਆਰਥੀ ਹਰਸ਼ਿਤਾ ਪਹਿਲੇ, ਸੇਂਟ ਜੋਸਫ ਕਾਨਵੈਂਟ ਸਕੂਲ ਦੀ ਹਰਸ਼ਿਤਾ ਦੂਜੇ ਤੇ ਸੇਂਟ ਜੋਸਫ ਕਾਨਵੈਂਟ ਸਕੂਲ ਦੀ ਬਾਗਿਆ ਤੀਜੇ, ਡਾਂਸ ਮੁਕਾਬਲੇ ਵਿਚ ਨਿਰਮਲ ਸਾਗਰ ਪਬਲਿਕ ਸਕੂਲ ਲਸਾੜਾ ਦੀ ਬਲਜੀਤ ਕੌਰ ਨੇ ਪਹਿਲਾ, ਦਿਵਿਆ ਨੇ ਦੂਸਰਾ, ਰਵਨੀਤ ਕੌਰ ਅਤੇ ਪਲਕ ਿਢੱਲੋਂ ਨੇ ਸਾਂਝੇ ਤੌਰ 'ਤੇ ਤੀਸਰਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਨਵਨੀਤਾ ਪਾਸੀ, ਇਸ਼ਤਾ ਪਾਸੀ, ਭੂਸ਼ਨ ਬੇਦੀ, ਰਾਜ ਕੁਮਾਰ ਧੀਮਾਨ, ਬਲਵੀਰ ਸਿੰਘ ਸਰਪੰਚ ਤੇ ਰੀਟਾ ਕਾਲੀਆ ਤੋਂ ਇਲਾਵਾ ਵਿਦਿਆਰਥੀ ਵੀ ਹਾਜ਼ਰ ਸਨ।