v> ਹਰਪ੍ਰੀਤ ਸਿੰਘ ਪਠਲਾਵਾ, ਬੰਗਾ : ਪਿੰਡ ਗੋਬਿੰਦਪੁਰ ’ਚ ਜ਼ਮੀਨੀ ਵਿਵਾਦ ਕਾਰਨ ਟਰੈਕਟਰ ਚੜ੍ਹਣ ਕਾਰਨ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ ਦਰਸ਼ਨ ਸਿੰਘ (60) ਵਜੋਂ ਹੋਈ ਹੈ। ਉਹ ਕੁਝ ਦਿਨ ਪਹਿਲਾਂ ਹੀ ਸਪੇਨ ਤੋਂ ਪਰਤੇ ਸਨ। ਇਹ ਵਾਰਦਾਤ ਕਥਿਤ ਤੌਰ ’ਤੇ ਉਸ ਦੇ ਭਤੀਜਿਆਂ ਵੱਲੋਂ ਕੀਤੀ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ’ਚ ਪੰਚਾਇਤੀ ਜ਼ਮੀਨ ਦੀ ਬੋਲੀ ਦਰਸ਼ਨ ਸਿੰਘ ਦੇ ਹੱਕ ’ਚ ਚਲੀ ਗਈ ਸੀ ਜਿਸ ਦੀ ਰੰਜਿਸ਼ ਵਜੋਂ ਉਸ ਦੇ ਭਤੀਜਿਆਂ ਨੇ ਉਕਤ ਘਟਨਾ ਨੂੰ ਅੰਜਾਮ ਦੇ ਦਿੱਤਾ। ਦਰਸ਼ਨ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਸਾਰਾ ਪਰਿਵਾਰ ਪਿੰਡ ’ਚ ਸੜਕ 'ਤੇ ਸੈਰ ਕਰ ਰਿਹਾ ਸੀ ਤੇ ਅਮਰੀਕ ਸਿੰਘ ਨੇ ਟਰੈਟਰ ਲਿਆ ਕੇ ਉਸ ਦੇ ਪਿਤਾ 'ਤੇ ਚਾੜ੍ਹ ਦਿੱਤਾ, ਜਿਸ ਨਾਲ ਪਿਤਾ ਦਰਸ਼ਨ ਸਿੰਘ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਟਰੈਕਟਰ ਉੱਪਰ ਗੁਰਦੀਪ ਦੀਪਾ ਤੇ ਕੁਝ ਹੋਰ ਜਣੇ ਵੀ ਸਵਾਰ ਸਨ। ਮੌਕੇ ’ਤੇ ਪੁੱਜੇ ਉਪ-ਪੁਲਿਸ ਕਪਤਾਨ ਗੁਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਮੌਕੇ ਦੀ ਜਾਂਚ ਕਰਕੇ ਕਥਿਤ ਮੁਲਜ਼ਮਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

Posted By: Amita Verma