ਸਟਾਫ ਰਿਪੋਰਟਰ, ਨਵਾਂਸ਼ਹਿਰ : ਪੁਲਿਸ ਨੇ ਇਕ ਵਿਅਕਤੀ ਦੀ ਸ਼ਿਕਾਇਤ 'ਤੇ ਉਸ ਦੇ ਪੁੱਤਰ ਨਾਲ ਲੜਾਈ ਝਗੜਾ ਕਰਨ ਵਾਲੇ 5 ਕਥਿਤ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਰਾਮ ਲੁਭਾਇਆ ਪੁੱਤਰ ਸੋਹਣ ਲਾਲ ਵਾਸੀ ਸਰਾਫਾ ਮੁੱੱਹਲਾ ਨੇ ਦੱਸਿਆ ਕਿ ਉਸ ਦੇ ਲੜਕੇ ਗੋਬਿੰਦੋ ਨਾਲ ਲਾਡੀ ਪੁੱਤਰ ਪੱੱਪੂ, ਸੁਰਜੀਤ ਉਰਫ਼ ਸੁੰਡੀ ਪੱੁਤਰ ਰੇਸ਼ਮ, ਰਾਜੂ ਪੁਤਰ ਪੱੱਪੂ, ਘੁਦਾ ਪੁੱਤਰ ਫਕੀਰ ਚੰਦ, ਪਿੰਕੀ ਉਰਫ਼ ਕਾਕੇ ਪੁੱਤਰੀ ਪੱੱਪੂ ਵਾਸੀਆਨ ਮੁੱਹਲਾ ਸਰਾਫ਼ਾ ਰਾਹੋਂ ਨੇ ਲੜਾਈ ਝਗੜਾ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।