ਸਟਾਫ ਰਿਪੋਰਟਰ, ਨਵਾਂਸ਼ਹਿਰ : ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਇਕ ਮੀਟਿੰਗ ਹੋਈ। ਅੰਤਰਰਾਸ਼ਟਰੀ ਖਿਡਾਰੀ ਅਕੈਡਮੀ ਦੇ ਪ੍ਰਧਾਨ ਪਿੰ੍. ਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਹ ਗਰੈਂਡ ਟੂਰਨਾਮੈਂਟ 11, 13, 15, 17, 35, 40, 55, 60 ਦੇ ਖਿਡਾਰੀ ਭਾਗ ਲੈਣਗੇ। ਇਹ ਟੂਰਨਾਮੈਂਟ ਨਰੋਆ ਪੰਜਾਬ ਸੰਸਥਾ ਅਤੇ ਸ਼ਹੀਦ ਭਗਤ ਸਿੰਘ ਰਜਿ. ਬੈਡਮਿੰਟਨ ਅਕੈਡਮੀ ਵੱਲੋਂ ਸਾਂਝੇ ਤੌਰ 'ਤੇ ਕਰਵਾਇਆ ਜਾ ਰਿਹਾ ਹੈ। ਇਸ ਸਹਿਯੋਗ ਲਈ ਉਨਾਂ੍ਹ ਨਰੋਆ ਪੰਜਾਬ ਸੰਸਥਾ ਦੇ ਸਰਪਰਸਤ ਬਰਜਿੰਦਰ ਸਿੰਘ ਹੁਸੈਨਪੁਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਗੰਗਵੀਰ ਸਿੰਘ ਰਠੌਰ ਨੇ ਕਿਹਾ ਕਿ ਕੋਵਿਡ-19 ਕਰਕੇ ਖਿਡਾਰੀ ਘਰਾਂ ਵਿਚ ਮੋਬਾਇਲ ਤੇ ਗੇਮ ਖੇਡਣ ਲਈ ਮਜਬੂਰ ਹਨ। ਉਨਾਂ੍ਹ ਨੂੰ ਖੇਡਾਂ ਨਾਲ ਜੋੜਣ ਲਈ ਇਹ ਟੂਰਨਾਮੈਂਟ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਸੰਨੀ ਸਿੰਘ ਨੇ ਕਿਹਾ ਕਿ ਨਰੋਆ ਪੰਜਾਬ ਸੰਸਥਾ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕਈ ਤਰਾਂ੍ਹ ਦੇ ਉਪਰਾਲੇ ਕਰ ਰਹੀ ਹੈ। ਉਨਾਂ੍ਹ ਦੱਸਿਆ ਕਿ ਇਹ ਟੂਰਨਾਮੈਂਟ 9 ਦਸੰਬਰ ਤੋਂ ਲੈ ਕੇ 12 ਦਸੰਬਰ ਤੱਕ ਚੱਲੇਗਾ। ਇਸ ਮੌਕੇ ਵਾਇਸ ਪਿੰ੍. ਸਤਿੰਦਰ ਸਿੰਘ ਕਾਹਲੋਂ, ਬੈਡਮਿੰਟਨ ਕੋਟ ਰੋਹਿਤ ਅਰੋੜਾ, ਮਹਿੰਦਰ ਪਾਲ, ਸੰਤੋਸ਼ ਰਾਣੀ, ਇੰਦਰਜੀਤ ਕੌਰ, ਸੁਨੀਤਾ ਗੰਗੜ, ਨਵਨੀਤ ਕੌਰ ਆਦਿ ਸਖਸ਼ੀਅਤਾਂ ਹਾਜ਼ਰ ਸਨ।