ਜਸਵਿੰਦਰ ਕੌਰ ਗੁਣਾਚੌਰ, ਮੁਕੰਦਪੁਰ : ਜ਼ਿਲ੍ਹਾ ਕਮਿਊਨਟੀ ਪੁਲਿਸ ਅਫ਼ਸਰ ਨਵਨੀਤ ਕੌਰ ਗਿੱਲ ਦੇ ਹੁਕਮਾਂ ਅਨੁਸਾਰ ਤੇ ਨਵਨੀਤ ਸਿੰਘ ਪੀਪੀਐਸ ਡੀਐੱਸਪੀ ਸਾਹਿਬ ਬੰਗਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੁੱਖ ਅਫ਼ਸਰ ਥਾਣਾ ਮੁਕੰਦਪੁਰ ਰਘਵੀਰ ਸਿੰਘ ਦੇ ਹੁਕਮ ਅਨੁਸਾਰ ਸੈਮੀਨਾਰ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਟ੍ਰੈਿਫ਼ਕ ਐਜੂਕੇਸ਼ਨ ਸੈੱਲ ਇੰਚਾਰਜ ਅਸ਼ੀ ਹੁਸਨ ਲਾਲ ਤੇ ਇੰਦਰਪਾਲ ਸਿੰਘ ਰੋਡ ਸੇਫਟੀ ਇੰਨਜੀਨੀਅਰ ਵੱਲੋਂ ਅਮਰਦੀਪ ਸਿੰਘ ਸ਼ੇਰਗਿੱਲ ਕਾਲਜ ਮੁਕੰਦਪੁਰ ਵਿਖੇ ਵਿਦਿਆਰਥੀਆਂ ਨੂੰ ਟ੍ਰੈਿਫ਼ਕ ਨਿਯਮਾਂ, ਵਾਹਨ ਐਪ, ਸਵੱਛ ਭਾਰਤ ਸਬੰਧੀ ਜਾਗਰੂਕ ਕਰਨ ਲਈ ਸੈਮੀਨਾਰ ਲਗਾਇਆ ਗਿਆ। ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਇੰਚਾਰਜ ਅਸ਼ੀ ਹੁਸਨ ਲਾਲ ਨੇ ਸਵੱਛ ਭਾਰਤ ਮੁਹਿੰਮ ਤਹਿਤ ਆਪਣਾ ਆਪ ਤੇ ਆਲਾ-ਦੁਆਲਾ ਸਾਫ ਰੱਖਣ ਲਈ ਪ੍ਰਰੇਰਿਆ। ਇਸ ਦੇ ਨਾਲ ਹੀ ਟੋਲ ਫਰੀ ਨੰਬਰ ਪੁਲਿਸ ਹੈਲਪ ਲਾਈਨ 112 ਤੇ ਹੋਰ ਨੰਬਰਾਂ ਸਬੰਧੀ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਮੋਬਾਈਲ ਫੋਨ 'ਤੇ ਆਈ ਕਾਲ ਪਰ ਬੈਂਕ ਖਾਤੇ ਸਬੰਧੀ ਕੋੋਈ ਵੀ ਜਾਣਕਾਰੀ ਨਾ ਦਿੱਤੀ ਜਾਵੇ ਕਿਉਂਕਿ ਅਜਿਹੀਆਂ ਕਾਲਾਂ ਸਇਬਰ ਕ੍ਰਾਇਮ ਨਾਲ ਸਬੰਧਤ ਹੁੰਦੀਆਂ ਹਨ। ਉਨ੍ਹਾਂ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਅਤੇ ਨਸ਼ਿਆਂ ਤੋਂ ਦੂਰ ਰਹਿਣ ਬਾਰੇ ਅਤੇ ਵਾਹਨ ਐਪ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਵੀ ਦਿੱਤੀ। ਉਨ੍ਹਾਂ ਟਰੈਿਫ਼ਕ ਨਿਯਮਾਂ ਦੀ ਪਾਲਣਾ ਕਰਨ ਜਿਵੇਂ ਹੈਲਮੈਟ ਪਹਿਨਣਾ, ਰਾਤ ਨੂੰ ਟਿੱਪਰ ਦਾ ਪ੍ਰਯੋਗ ਕਰਨਾ, ਸੀਟ ਬੈਲਟ ਲਗਾਉਣਾ, ਦੋ ਪਹੀਆ ਵਾਹਨ ਤੇ ਤਿੰਨ ਸਵਾਰੀਆਂ ਨਾ ਬਿਠਾਉਣਾ, ਵ੍ਹੀਕਲ ਦੇ ਕਾਗਜ਼ਾਤ ਪੂਰੇ ਰੱਖਣ ਅਤੇ ਉਲੰਘਣਾ ਕਰਨ ਤੇ ਹੋਣ ਵਾਲੇ ਭਾਰੀ ਜੁਰਮਾਨੇ ਸਬੰਧੀ ਦੱਸਿਆ।