19ਐਨਐਸਆਰ102ਪੀ

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁਕੰਦਪੁਰ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਸਕੁਲ ਸਟਾਫ਼।

ਪੱਤਰ ਪੇ੍ਰਰਕ, ਮੁਕੰਦਪੁਰ : ਦੋ ਰੋਜ਼ਾ ਤਹਿਸੀਲ ਪੱਧਰੀ ਵਿਗਿਆਨ ਮੇਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਬਾ ਗੋਲਾ ਬੰਗਾ ਵਿਖੇ ਕਰਵਾਇਆ ਗਿਆ। ਇਹ ਮੇਲਾ ਪੰਜ ਵੱਖ-ਵੱਖ ਥੀਮਜ਼ 'ਤੇ ਅਧਾਰਤ ਸਨ। ਜਿਸ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁਕੰਦਪੁਰ ਦੇ ਵਿਦਿਆਰਥੀਆਂ ਨੇ ਪੰਜ ਥੀਮਜ਼ ਵਿਚ ਮਾਡਲ ਬਣਾ ਕੇ ਹਿੱਸਾ ਲਿਆ ਅਤੇ ਇਨਾਮ ਪ੍ਰਾਪਤ ਕੀਤੇ। ਜਾਣਕਾਰੀ ਦਿੰਦੇ ਹੋਏ ਪਿ੍ਰੰਸੀਪਲ ਅਮਰਜੀਤ ਖਟਕੜ ਨੇ ਦੱਸਿਆ ਕਿ ਗੁਰਨੇਸ਼ਨ ਸਿੰਘ ਅਤੇ ਸਿਮਰਨਜੀਤ ਸਿੰਘ ਨੇ ਰਿਸੋਰਸ ਮੈਨੇਜਮੈਂਟ ਥੀਮ 'ਚ ਪਹਿਲਾ ਸਥਾਨ, ਲਵਪ੍ਰੀਤ ਅਤੇ ਜਸਦੀਪ ਕੌਰ ਨੇ ਮੈਥੇਮੈਟੀਕਲ ਮਾਡਲਿੰਗ 'ਚ ਦੂਜਾ ਸਥਾਨ, ਹਰਦੀਪ ਕੌਰ ਅਤੇ ਚੰਚਲ ਨੇ ਐਗਰੀਕਲਚਰ 'ਚ ਪਹਿਲਾ ਸਥਾਨ, ਰੋਜ਼ੀ ਅਤੇ ਅਮਨਦੀਪ ਕੌਰ ਨੇ ਟਰਾਂਸਪੋਰਟ ਐਂਡ ਕਮਿਊਨੀਕੇਸ਼ਨ 'ਚ ਪਹਿਲਾ ਸਥਾਨ ਅਤੇ ਮਨੀਸ਼ਾ ਅਤੇ ਜਸਮੀਨ ਨੇ ਹੈਲਥ ਐਂਡ ਕਲੀਨਲੀਨੈੱਸ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਸਫਲਤਾ ਲਈ ਸਕੂਲ ਪਿ੍ਰੰਸੀਪਲ ਅਮਰਜੀਤ ਖਟਕੜ ਨੇ ਇਨ੍ਹਾਂ ਵਿਦਿਆਰਥੀਆਂ ਤੇ ਗਾਈਡ ਅਧਿਆਪਕ ਲੈਕ: ਮਿਨਾਕਸ਼ੀ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਕਿਸ਼ਨ ਚੰਦ, ਇੰਦਰਪਾਲ ਸਿੰਘ, ਪਰਦੀਪ ਸਿੰਘ, ਰਣ ਬਹਾਦਰ, ਬੁੱਧ ਦਾਸ, ਕਸ਼ਮੀਰ ਸਿੰਘ, ਸੰਦੀਪ ਕੁਮਾਰ, ਸਤਿੰਦਰ ਸੋਢੀ, ਮਨਦੀਪ ਸਿੰਘ, ਤਰਸੇਮ ਲਾਲ, ਭੁਪਿੰਦਰ ਸਿੰਘ, ਸੁਮੀਤ, ਅਭੀਰਾਮ ਸਿਆਲ, ਵਿਜੇ ਕੁਮਾਰ, ਲਹਿੰਬਰ ਸਿੰਘ, ਗੁਰਦੀਪ ਸਿੰਘ, ਬਲਰਾਜ, ਰਾਜ ਕੁਮਾਰ, ਸੰਤੋਖ ਸਿੰਘ, ਦਵਿੰਦਰ ਕੌਰ, ਪ੍ਰਵੀਨ ਕੌਰ, ਮੀਨਾਕਸ਼ੀ, ਰਮਨਦੀਪ, ਨੀਰੂ ਸ਼ਰਮਾ, ਹਰਪ੍ਰੀਤ ਕੌਰ, ਨਿਸ਼ਾ, ਸੰਤੋਸ਼ ਕੌਰ, ਪ੍ਰਤੀਮਾ ਸ਼ਰਮਾ, ਸੋਨਾਰਿਕਾ ਕੌਲ ਆਦਿ ਤੋਂ ਇਲਾਵਾ ਵਿਦਿਆਰਥੀ ਵੀ ਹਾਜ਼ਰ ਸਨ।