ਪੱਤਰ ਪੇ੍ਰਰਕ, ਅੌੜ : ਲਗਾਤਾਰ 29 ਸਾਲ ਤੋਂ ਸੱਭਿਆਚਾਰਕ ਤੇ ਸਮਾਜਿਕ ਗਤੀਵਿਧੀਆਂ ਨੂੰ ਮੁੱਖ ਰੱਖਦੇ ਹੋਏ ਜਾਗ੍ਰਤੀ ਕਲਾ ਕੇਂਦਰ ਅੌੜ ਦੀ ਵਿਸ਼ੇਸ ਮੀਟਿੰਗ ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਪ੍ਰਧਾਨ ਰੂਪ ਲਾਲ ਧੀਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਜਾਣਕਾਰੀ ਦਿੰਦੇ ਹੋਏ ੍ਰਪ੍ਰਧਾਨ ਧੀਰ ਨੇ ਦੱਸਿਆ ਕਿ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ 29ਵਾਂ ਸੱਭਿਆਚਾਰਕ ਮੇਲਾ ਅਤੇ ਵਿਆਹ ਸਮਾਗਮ ਸਵ: ਹਰਬੰਸ ਪਠਲਾਵਾ ਦੀ ਯਾਦ 'ਚ 14 ਦਸੰਬਰ ਨੂੰ ਅੌੜ ਦੇ ਦੁਸਿਹਰਾ ਗਰਾਊਂਡ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਪਹਿਲਾਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਜਾਗ੍ਰਤੀ ਕਲਾ ਕੇਂਦਰ ਵੱਲੋਂ ਕੀਤੇ ਜਾਣਗੇ ਅਤੇ ਵਿਆਹੁਤਾ ਜੋੜੀ ਨੂੰ ਘਰ 'ਚ ਵਰਤਣ ਵਾਲਾ ਸਮਾਨ ਵੀ ਦਿੱਤਾ ਜਾਵੇਗਾ। ਉਪਰੰਤ ਵਿਸ਼ਾਲ ਸੱਭਿਆਚਾਰਕ ਮੇਲਾ ਹੋਵੇਗਾ, ਜਿਸ ਵਿਚ ਨਾਮਵਰ ਗਾਇਕ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿਚ ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਸ਼ਖਸੀਅਤਾਂ ਵਿਸੇਸ਼ ਤੌਰ 'ਤੇ ਸ਼ਿਰਕਤ ਕਰਨਗੀਆਂ। ਇਸ ਮੌਕੇ ਸਰਪ੍ਰਸਤ ਨਿਰਵੈਰ ਸਿੰਘ ਸਾਹਲੋਂ, ਸਕੱਤਰ ਮੱਖਣ ਬਖਲੌਰ, ਖਜਾਨਚੀ ਕਸ਼ਮੀਰ ਸਿੰਂਘ ਸੁਮਨ, ਮੀਤ ਪ੍ਰਧਾਨ ਸੁਰਿੰਦਰ ਸੁਮਨ, ਜਸਵੰਤ ਸੋਨੂੰ ਅਤੇ ਗੁਰਦੀਪ ਸਿੰਘ ਆਦਿ ਵੀ ਹਾਜ਼ਰ ਸਨ।