ਅਮਨਦੀਪ ਬੂਥਗੜ੍ਹ, ਪੋਜੇਵਾਲ ਸਰਾਂ : ਪਿਛਲੇ ਦਿਨੀਂ ਅਣਪਛਾਤੇ ਵਿਅਕਤੀਆਂ ਵੱਲੋਂ ਪੰਜਾਬ ਸੂਬਾਈ ਕਾਂਗਰਸ ਕਮੇਟੀ ਤੇ ਸੀਨੀਅਰ ਕਾਂਗਰਸ ਆਗੂ ਅਸ਼ੋਕ ਕੁਮਾਰ ਨਾਨੋਵਾਲ ਦੇ ਪਿਤਾ ਗੁਲਜ਼ਾਰੀ ਰਾਮ ਦਾ ਪਿੰਡ ਨਾਨੋਵਾਲ ਵਿਖੇ ਕਤਲ ਕਰ ਦਿੱਤਾ ਗਿਆ ਸੀ। ਜਿਸ ਦਾ ਵੱਖ-ਵੱਖ ਪਾਰਟੀਆ ਦੇ ਆਗੂਆਂ ਵੱਲੋਂ ਦੁੱਖ ਪ੍ਰਗਟਾਇਆ ਗਿਆ। ਇਸ ਦੌਰਾਨ ਸਾਬਕਾ ਰਾਜ ਸਭਾ ਮੈਂਬਰ ਅੰਬਿਕਾ ਸੋਨੀ, ਮੈਂਬਰ ਲੋਕ ਸਭਾ ਸ੍ਰੀ ਆਨੰਦਪੁਰ ਸਾਹਿਬ ਮਨੀਸ਼ ਤਿਵਾੜੀ, ਸ਼ਸ਼ੀ ਪ੍ਰਭਾ ਦਿਵੇਦੀ ਏਡੀਜੀਪੀ ਪੰਜਾਬ ਪੁਲਿਸ, ਵਜੀਰ ਸਿੰਘ ਐੱਸਪੀ (ਡੀ) ਨਵਾਂਸ਼ਹਿਰ, ਚੇਅਰਮੈਨ ਰਾਕੇਸ਼ ਕੁਮਾਰ ਮਾਰਵਾਹਾ, ਹਲਕਾ ਵਿਧਾਇਕ ਦਰਸ਼ਨ ਲਾਲ ਮੰਗੂਪੁਰ, ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ, ਜ਼ਿਲ੍ਹਾ ਪ੍ਰਧਾਨ ਪ੍ਰੇਮ ਚੰਦ ਭੀਮਾ, ਅਜੇ ਕੁਮਾਰ ਮੰਗੂਪੁਰ ਕਾਂਗਰਸ ਆਗੂ, ਬਲਾਕ ਸੰਮਤੀ ਸੜੋਆ ਚੇਅਰਮੈਨ ਗੋਰਵ ਕੁਮਾਰ ਵਿੱਕੀ, ਕਾਮਰੇਡ ਮਹਾਂ ਸਿੰਘ ਰੋੜ੍ਹੀ, ਵਿਧਾਇਕ ਗੜ੍ਹਸ਼ੰਕਰ ਜੈ ਸਿੰਘ ਰੋੜ੍ਹੀ, ਅਕਾਲੀ ਆਗੂ ਸੁਨੀਤਾ ਚੌਧਰੀ, ਰਾਜਵਿੰਦਰ ਸਿੰਘ ਲੱਕੀ, ਜਤਿੰਦਰਜੀਤ ਸਿੰਘ ਡੀਐੱਸਪੀ ਬਲਾਚੌਰ, ਰਣਜੀਤ ਸਿੰਘ ਬਦੇਸ਼ਾ ਉਪ ਪੁਲਿਸ ਕਪਤਾਨ, ਜਾਗਰ ਸਿੰਘ ਐੱਸਐੱਚਓ ਪੋਜੇਵਾਲ, ਬਿ੍ਰਗੇਡੀਅਰ ਰਾਜ ਕੁਮਾਰ, ਭਾਜਪਾ ਆਗੂ ਸੰਜੀਵ ਪਿੰਟੂ, ਠੇਕੇਦਾਰ ਰੌਸ਼ਨ ਲਾਲ ਕਰੀਮਪੁਰ, ਠੇਕੇਦਾਰ ਅਨਿਲ ਕੁਮਾਰ ਕਰੀਮਪੁਰ ਧਿਆਨੀ, ਜਸਪਾਲ ਕੰਟਰੈਕਟਰ ਨਾਨੋਵਾਲ, ਠੇਕੇਦਾਰ ਸੁਰਿੰਦਰ ਪਾਲ ਚੇਚੀ, ਰਘਵੀਰ ਸਿੰਘ, ਸ਼ੁਸੀਲ ਕੌਰ ਵੱਲੋਂ ਨਾਨੋਵਾਲ ਪਰਿਵਾਰ ਨਾਲ ਦੁੱਖ ਪ੍ਰਗਟਾਵਾਂ ਕੀਤਾ ਤੇ ਪੁਲਿਸ ਪ੍ਰਸ਼ਾਸਨ ਨੁੂੰ ਉੱਚੇ ਪੱਧਰ 'ਤੇ ਕਮੇਟੀ ਬਣਾ ਕੇ ਇਸ ਕਤਲ ਦੀ ਪੜਤਾਲ ਕਰਨ ਦੀ ਅਪੀਲ ਕੀਤੀ।