ਤਾਰੀ ਲੋਧੀਪੁਰੀਆ,ਅੌੜ : ਇਲਾਕੇ ਦੇ ਪਿੰਡ ਕਮਾਮ, ਚਾਹਲ ਖੁਰਦ, ਸਕੋਹਪੁਰ, ਸੋਢੀਆਂ, ਮਹਿਮੂਦਪੁਰ ਆਦਿ ਪਿੰਡਾਂ ਨੂੰ ਲੱਗਦੇ ਮੇਨ ਰੋਡ ਨਵਾਂਸ਼ਹਿਰ ਤੋਂ ਲੁਧਿਆਣਾ ਬਾਇਆ ਬਹਾਰਾ ਜਾਣ ਵਾਲੇ ਰਾਸਤੇ 'ਚ ਪੈਂਦੇ ਪਿੰਡ ਸਾਹਲੋਂ ਨੂੰ ਲਗਪਗ 40 ਸਾਲਾਂ ਬਾਅਦ ਬਲਵੀਰ ਸਿੰਘ (ਯੂਐਸਏ) ਦੇ ਸਹਿਯੋਗ ਨਾਲ ਬੱਸ ਅੱਡਾ ਅਤੇ ਆਉਦੇ ਜਾਂਦੇ ਲੋਕਾਂ ਲਈ ਪੀਣ ਵਾਲੇ ਪਾਣੀ ਦਾ ਵਾਟਰ ਕੂਲਰ ਨਸੀਬ ਹੋਇਆ ਹੈ। ਇਸ ਦੌਰਾਨ ਗ੍ੰਥੀ ਵੱਲੋਂ ਅਰਦਾਸ ਕਰਨ ਉਪਰੰਤ ਬੱਸ ਅੱਡਾ ਸਮੂਹ ਪੰਚਾਇਤ ਤੇ ਪਿੰਡ ਵਾਸੀਆਂ ਵੱਲੋਂ ਲੋਕਾਂ ਦੇ ਸਪੂਰਦ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਾਬਕਾ ਸਰਪੰਚ ਜਰਨੈਲ ਸਿੰਘ ਅਤੇ ਹੋਰ ਪਤਵੰਤਿਆਂ ਨੇ ਦੱਸਿਆ ਕਿ ਪਿੰਡ ਸਾਹਲੋਂ 'ਚ ਬਣੀਆਂ ਪਿਛਲੇ ਸਾਲਾਂ ਦੀਆਂ ਪੰਚਾਇਤਾਂ ਵੱਲੋਂ ਇਸ ਬੱਸ ਅੱਡੇ ਨੂੰ ਅਣਗੌਲਿਆਂ ਕਰਦੇ ਹੋਏ ਜਿਹੜੀ ਸਰਕਾਰੀ ਗ੍ਾਂਟ ਆਈ ਸੀ, ਉਹ ਪਿੰਡ ਦੇ ਹੋਰ ਵਿਕਾਸ ਕਾਰਜਾਂ ਲਈ ਖਰਚ ਕਰ ਦਿੱਤੀ ਗਈ। ਜਿਸ ਕਾਰਨ ਮੇਨ ਰੋਡ 'ਤੇ ਇਹ ਪਿੰਡ ਹੋਣ ਕਾਰਨ ਪਿਛੜੇ ਪਿੰਡਾਂ ਵਾਂਗ ਬੱਸ ਅੱਡੇ ਨੂੰ ਤਰਸਦਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਸਰਪੰਚ ਸੁਰਿੰਦਰ ਕੌਰ ਦੀ ਅਗਵਾਈ ਵਾਲੀ ਪੰਚਾਇਤ ਅਤੇ ਬਲਵੀਰ ਸਿੰਘ (ਯੂਐੱਸਏ) ਦੇ ਸਹਿਯੋਗ ਨਾਲ ਇਹ ਬੱਸ ਅੱਡਾ ਬਣਿਆ ਹੈ। ਇਸ ਮੌਕੇ ਸਰਪੰਚ ਸੁਰਿੰਦਰ ਕੌਰ, ਮੱਖਣ ਪੰਚ, ਬਲਜਿੰਦਰ ਕੌਰ ਪੰਚ, ਰਜਨੀ ਬਾਲਾ ਪੰਚ, ਜਸਵੰਤ ਸਿੰਘ ਪੰਚ, ਕੈਪ:ਕੇਵਲ ਸਿੰਘ, ਨਿਰਵੈਰ ਸਿੰਘ, ਸੂਬੇਦਾਰ ਤਰਲੋਚਨ ਸਿੰਘ, ਗੁਰਪ੍ਰਰੀਤ ਸਿੰਘ, ਕਰਮਜੀਤ ਸਿੰਘ, ਲਖਵੀਰ ਸਿੰਘ, ਹਰਮਿੰਦਰ ਸਿੰਘ, ਪਰਮਿੰਦਰ ਸਿੰਘ, ਅਮਰੀਕ ਸਿੰਘ, ਗੁਰਚਰਨ ਸਿੰਘ, ਜੀਤ ਸਿੰਘ, ਸੂਬੇਦਾਰ ਜਸਵੰਤ ਸਿੰਘ, ਉਂਕਾਰ ਸਿੰਘ, ਬੀਰੂ, ਸਤਪਾਲ ਸਾਹਲੋਂ ਅਤੇ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ।