ਪ੍ਰਸ਼ੋਤਮ ਬੈਂਸ,ਨਵਾਂਸ਼ਹਿਰ : ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰਜ਼ (ਫੀਮੇਲ) ਯੂਨੀਅਨ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਨਵਾਂਸ਼ਹਿਰ ਦੇ ਸਿਵਲ ਸਰਜਨ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਲਗਾਇਆ ਗਿਆ ਧਰਨਾ ਸੋਮਵਾਰ ਨੂੰ ਵੀ ਜਾਰੀ ਰਿਹਾ। ਜ਼ਿਕਰਯੋਗ ਹੈ ਕਿ ਯੂਨੀਅਨ ਨੂੰ 4 ਸਤੰਬਰ ਨੂੰ ਸਿਹਤ ਮੰਤਰੀ ਪੰਜਾਬ ਨੇ ਗੱਲਬਾਤ ਲਈ ਸੱਦਾ ਦਿੱਤਾ ਸੀ। ਪਰ ਉਸ ਦਿਨ ਮੰਤਰੀ ਨਾਲ ਗੱਲਬਾਤ ਨਾ ਹੋ ਸਕੀ। ਜਿਸ ਉਪਰੰਤ ਸਿਹਤ ਵਿਭਾਗ ਦੇ ਡਾਇਰੈਕਟਰ ਵੱਲੋਂ ਉਨ੍ਹਾਂ ਨੂੰ 5 ਸਤੰਬਰ ਨੂੰ ਗੱਲਬਾਤ ਕਰਨ ਲਈ ਬੁਲਾਇਆ ਪਰ ਡਾਇਰੈਕਟਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਨ ਰੂਪ ਵਿਚ ਮੰਨਣ ਤੋਂ ਇਨਕਾਰ ਕਰ ਦਿੱਤਾ। ਧਰਨੇ ਨੂੰ ਸੰਬੋਧਨ ਕਰਦੇ ਹੋਏ ਯੂਨੀਅਨ ਦੇ ਪ੍ਰਧਾਨ ਗੁਰਮੇਲ ਕੌਰ ਨੇ ਕਿਹਾ ਕਿ ਜੇਕਰ ਅਜੇ ਵੀ ਸਰਕਾਰ ਨੇ ਉਨ੍ਹਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਮੰਨਣ ਤੋਂ ਇਨਕਾਰ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੀ ਹੋਵੇਗੀ। ਇਸ ਮੌਕੇ ਹਰਪ੍ਰਰੀਤ, ਰਜਿੰਦਰ ਕੌਰ, ਗੁਰਦੀਪ ਕੌਰ, ਅਮਨ ਬੰਗਾ, ਅਨੀਤਾ, ਬਬਲੀ, ਸੁਰਜੀਤ ਕੌਰ, ਰਜਿੰਦਰ ਕੌਰ, ਹਰਮੇਸ਼ ਰਾਣੀ, ਸੁਨੀਤਾ ਰਾਣੀ, ਅਮਨਦੀਪ, ਨੀਤੂ ਬਾਲਾ, ਸਰਬਜੀਤ ਕੌਰ, ਮਮਤਾ ਰਾਣੀ, ਬਲਜੀਤ ਕੌਰ, ਪਲਵਿੰਦਰ ਕੌਰ, ਗੁਰਮੇਲ ਕੌਰ, ਕਿ੍ਸ਼ਨਾ ਦੇਵੀ, ਗੁਰਦੀਪ ਕੌਰ, ਊਸ਼ਾ ਰਾਣੀ, ਅਨੂਪਮ, ਸੁਮਨ ਸ਼ਰਮਾ, ਹਰਜਿੰਦਰ ਕੌਰ, ਰੇਖਾ, ਜਸਵਿੰਦਰ ਕੌਰ, ਸੰਤੋਸ਼, ਆਦਿ ਵੀ ਹਾਜ਼ਰ ਸਨ।

-----------

ਕੀ ਹਨ ਮੁੱਖ ਮੰਗਾਂ

ਕੰਟਰੈਕਟ ਹੈਲਥ ਵਰਕਰ ਨੂੰ ਐਡਜਸਟ ਕਰਕੇ ਪੱਕਾ ਕੀਤਾ ਜਾਵੇ, ਬਰਾਬਰ ਕੰਮ ਬਰਾਬਰ ਤਨਖਾਹ ਦੀ ਨੀਤੀ ਲਾਗੂ ਕੀਤੀ ਜਾਵੇ, ਐੱਨਐੱਚਐੱਮ ਅਧੀਨ 2211 ਹੈੱਡ 'ਤੇ ਕੰਮ ਕਰਦੀਆਂ ਸਮੂਹ ਹੈਲਥ ਵਰਕਰਾਂ ਦਾ ਈਪੀਐਫ ਜਮ੍ਹਾ ਕਰਵਾਉਣਾ ਯਕੀਨ ਬਣਾਇਆ ਜਾਵੇ, ਵਰਦੀ ਭੱਤਾ, ਟੂਰ ਅਲਾਊਂਸ ਅਤੇ ਮੈਡੀਕਲ ਸਹੂਲਤ ਆਦਿ ਸਰਵਿਸ ਰੂਲਜ਼ ਤੁਰੰਤ ਲਾਗੂ ਕੀਤੇ ਜਾਣ ਆਦਿ ਮੁੱਖ ਮੰਗਾਂ ਹਨ।