ਪ੍ਰਦੀਪ ਭਨੋਟ,ਨਵਾਂਸ਼ਹਿਰ : ਸਿਵਲ ਸਰਜਨ ਡਾ. ਆਰਪੀ ਭਾਟੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ.ਦਵਿੰਦਰ ਢਾਂਡਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਨੀਨਾ ਦੀਆਂ ਹਦਾਇਤਾਂ ਅਨੁਸਾਰ ਡਾ. ਹਰਦੀਪ ਸਿੰਘ ਨੋਡਲ ਅਫ਼ਸਰ ਦੀ ਅਗਵਾਈ ਹੇਠ ਨਵਾਂਸ਼ਹਿਰ ਦੇ ਅਰਬਨ ਏਰੀਏ 'ਚ ਮਾਈਗੇ੍ਟਰੀ ਪਲਸ ਪੋਲੀਓ ਮੁਹਿੰਮ ਤਹਿਤ ਬੱਚਿਆਂ ਨੂੰ ਪੋਲੀਓ ਤੋਂ ਬਚਾਅ ਲਈ ਦੋ ਬੰੂਦ ਜ਼ਿੰਦਗੀ ਦੀ ਦਵਾਈ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਰਸੇਮ ਲਾਲ ਬੀਈਈ ਨੇ ਦੱਸਿਆ ਕਿ ਮਾਈਗੇ੍ਟਰੀ ਐਕਸ਼ਨ ਪਲੈਨ ਮੁਤਾਬਕ 6 ਟੀਮਾਂ ਵੱਲੋਂ ਦੂਜੇ ਦਿਨ ਬਾਰਸ਼ ਹੋਣ ਦੇ ਬਾਵਜੂਦ ਵੀ ਦਸ਼ਮੇਸ਼ ਨਗਰ, ਫੋਕਲ ਪੁਆਇੰਟ, ਚਰਚ ਕਾਲੋਨੀ, ਵਾਰਡ ਨੰਬਰ 2, ਦਾਣਾ ਮੰਡੀ, ਪੇ੍ਮ ਨਗਰ, ਪਾਣੀ ਵਾਲੀ ਟੈਂਕੀ, ਫਾਟਕ ਨੇੜੇ, ਨਵੀਂ ਆਬਾਦੀ, ਸਿਵਲ ਹਸਪਤਾਲ ਨੇੜੇ ਝੁੱਗੀਆਂ, ਚੰਡੀਗੜ੍ਹ ਰੋਡ, ਆਦਿ ਖੇਤਰਾਂ ਵਿਚ ਜਾ ਕੇ 0-5 ਸਾਲ ਦੇ ਬੱਚਿਆਂ ਨੂੰ ਪਲਸ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਇਸ ਮੌਕੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਚੈਕਿੰਗ ਵੀ ਕੀਤੀ ਗਈ।