ਪ੍ਰਦੀਪ ਭਨੋਟ, ਨਵਾਂਸ਼ਹਿਰ : ਕਰਿਆਮ ਰੋਡ ਸਥਿਤ ਕੇਸੀ ਕਾਲਜ ਆਫ ਹੋਟਲ ਮੈਨਜਮੈਂਟ 'ਚ ਵਿਦਿਆਰਥੀਆਂ ਦੀ ਪ੍ਰਤਿਭਾ 'ਚ ਨਿਖਾਰ ਲਿਆਉਣ ਲਈ ਨੈਪਕਿਨ ਫੋਲਡਿੰਗ ਮੁਕਾਬਲੇ ਕਰਵਾਏ ਗਏ। ਜਿਸ 'ਚ 30 ਵਿਦਿਆਰਥੀਆਂ ਨੂੰ 6 ਵਰਗਾਂ 'ਚ ਵੰਡਿਆ ਗਿਆ। ਪਿ੍ਰੰ: ਬਲਜੀਤ ਕੌਰ ਦੀ ਦੇਖ-ਰੇਖ 'ਚ ਕਰਵਾਏ ਇਨ੍ਹਾਂ ਮੁਕਾਬਲੇ 'ਚ ਹੋਟਲ ਮੈਨਜਮੈਂਟ ਦੇ ਬੀਐੱਸਸੀ ਐੱਚਐੱਮ ਅਤੇ ਬੀਐੱਚਐੱਮ ਸਿਟੀ (ਏਆਈਸੀਟੀਈ) ਦੇ ਪਹਿਲੇ ਸੈਸ਼ਨ ਦੇ ਵਿਦਿਆਰਥੀਆਂ ਨੇ ਨੈਪਕਿਨ ਸਜਾਓ 'ਚ ਜੈਕੇਟ, ਰੋਜ, ਸਿੰਪਗਲੂ ਪਾਕੇਟ ਫੋਲਡ, ਫੈਂਸੀ ਪਾਕੇਟ ਫੋਲਡ, ਕੈਂਡਲ, ਡਾਇਮੰਡ, ਫੋਰ ਲੀਫ, ਕਲੋਵਰ, ਡਬਲ ਪਾਕੇਟ ਫੋਲਡ, ਥ੍ਰੀ ਲੇਅਰ ਫੋਲਡਿੰਗ, ਵਿਸ਼ਪ ਕਰਾਊਨ, ਟਾਈ ਫੋਲਡ, ਸਟਾਰ ਫੋਲਡ, ਲਾੱਟਸ ਫੋਲਡ, ਰੋਜ ਫੋਲਡ, ਪਿਰਾਮਿਡ ਆਦਿ ਕਈ ਤਰ੍ਹਾਂ ਦੇ ਨੈਪਕਿਨ ਤਿਆਰ ਕੀਤੇ। ਇਨ੍ਹਾਂ ਮੁਕਾਬਲਿਆਂ 'ਚ ਕੁਲਵੀਰ ਕੌਰ, ਅਭਿਸ਼ੇਕ, ਕਾਜਲ ਕੌਰ, ਓਪਿੰਦਰਪ੍ਰਰੀਤ ਅਤੇ ਕਰੀਨਾ ਦੇ ਗਰੁੱਪ ਨੇ ਸਾਂਝੇ ਤੌਰ 'ਤੇ ਪਹਿਲਾ ਹਰਪ੍ਰਰੀਤ, ਕਰਨਦੀਪ, ਹਰਮਨਦੀਪ, ਅਭੀਸ਼ੇਕ ਕੁਮਾਰ ਅਤੇ ਸ਼ਸ਼ੀ ਚਾਂਦ ਯਾਦਵ ਨੇ ਸਾਂਝੇ ਤੌਰ 'ਤੇ ਦੂਜਾ ਸਥਾਨ ਪ੍ਰਰਾਪਤ ਕੀਤਾ।

ਪਿ੍ਰੰ: ਬਲਜੀਤ ਕੌਰ ਨੇ ਦੱਸਿਆ ਕਿ ਅਜਿਹੀਆਂ ਪ੍ਰਤਿਯੋਗਤਾਵਾਂ ਟਾਇਮ ਮੈਨਜਮੈਂਟ ਦਾ ਅਭਿਆਸ ਕਰਵਾਉਂਦੀਆਂ ਹਨ ਅਤੇ ਵਿਦਿਆਰਥੀਆਂ ਦੀ ਪ੍ਰਤਿਭਾ 'ਚ ਨਿਪੰੁਨਤਾ ਲਿਆਉਣ ਦਾ ਰਾਹ ਵੀ ਬਣਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲਿਆਂ ਨਾਲ ਵਿਦਿਆਰਥੀ ਆਪਣੇ ਕੰਮ 'ਚ ਤੇਜ਼ੀ ਤਾਂ ਲਿਆਉਂਦੇ ਹੀ ਹਨ ਅਤੇ ਨਾਲ ਉਨ੍ਹਾਂ ਦਾ ਮਨੋਬਲ ਵੀ ਵਧਾਉਂਦੇ ਹਨ। ਇਸ ਮੌਕੇ ਪ੍ਰਰੋ. ਸੁਖਦੀਪ ਕੌਰ, ਪ੍ਰਰੋ. ਮਨਪ੍ਰਰੀਤ ਕੌਰ, ਪ੍ਰਰੋ. ਸੁਸ਼ੀਲ ਕੁਮਾਰ, ਪ੍ਰਰੋ. ਪ੍ਰਦੀਪ ਕੁਮਾਰ, ਪ੍ਰਰੋ. ਮਨਿੰਦਰ ਸਿੰਘ ਆਦਿ ਵੀ ਹਾਜ਼ਰ ਸਨ।