ਪ੍ਰਦੀਪ ਭਨੋਟ, ਨਵਾਂਸ਼ਹਿਰ : ਸਿਵਲ ਸਰਜਨ ਡਾ. ਰਾਜਿੰਦਰ ਪ੍ਰਸ਼ਾਦ ਭਾਟੀਆ ਨੇ ਦੱਸਿਆ ਕਿ ਅੱਜ ਜ਼ਿਲ੍ਹੇ 'ਚ ਕੋਰੋਨਾ ਦੇ 17 ਮਾਮਲੇ ਸਾਹਮਣੇ ਆਏ ਹਨ। ਜਦਕਿ ਇਕ ਮਹਿਲਾ ਦੀ ਮੌਤ ਹੋ ਗਈ ਹੈ। ਨਵਾਂਸ਼ਹਿਰ 'ਚ 0, ਰਾਹੋਂ-0, ਬੰਗਾ-5, ਸੁੱਜੋਂ-6, ਮੁਜਫਰਪੁਰ-2, ਮੁਕੰਦਪੁਰ 'ਚ 1, ਬਲਾਚੌਰ-3, ਸੜੋਆ 'ਚ 1 ਮਰੀਜ ਆਏ ਹਨ। ਇਸ ਮੌਕੇ ਬਲਾਕ ਬਲਾਚੌਰ ਦੇ 75 ਸਾਲਾ ਮਹਿਲਾ ਦੀ ਆਈਵੀ ਹਸਪਤਾਲ ਨਵਾਂਸ਼ਹਿਰ ਵਿਖੇ ਮੌਤ ਹੋ ਗਈ। ਸਿਵਲ ਸਰਜਨ ਨੇ ਦੱਸਿਆ ਕਿ ਅੱਜ ਤੱਕ ਜ਼ਿਲ੍ਹੇ 'ਚ 56142 ਲੋਕਾਂ ਦੇ ਕੋਰੋਨਾ ਟੈੱਸਟ ਕੀਤੇ ਗਏ ਹਨ। ਜਿਸ ਵਿਚੋਂ 2103 ਕੋਰੋਨਾ ਪਾਜ਼ੇਟਿਵ ਆਏ ਹਨ। ਇਨ੍ਹਾਂ ਵਿਚੋਂ 1957 ਮਰੀਜ ਠੀਕ ਅਤੇ 73 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 30 ਦੀ ਟੈੱਸਟ ਰਿਪੋਰਟ ਹਾਲੇ ਆਉਣੀ ਬਾਕੀ ਹਨ। ਉਨ੍ਹਾਂ ਦੱਸਿਆ ਕਿ 26 ਨੂੰ ਹੋਮ ਕੁਆਰਨਟਾਇਨ, 65 ਲੋਕਾਂ ਨੰੂ ਹੋਮ ਆਈਸੋਲੇਸ਼ਨ ਕੀਤਾ ਗਿਆ ਹੈ। ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ 2, ਪਟਿਆਲਾ -1, ਰਾਜਾ ਹਸਪਤਾਲ-5, ਆਈਵੀ ਹਸਪਤਾਲ-3, ਮੱਕੜ ਹਸਪਤਾਲ ਜਲੰਧਰ-1 ਮਰੀਜ ਜੇਰੇ ਇਲਾਜ ਹਨ। ਹਸਪਤਾਲਾਂ ਵਿਚ 73 ਐੈਕਟਿਵ ਕੇਸ ਆਏ ਹਨ। ਜਿਨ੍ਹਾਂ ਵਿਚੋਂ 69 ਜਿਲ੍ਹੇ ਦੇ ਅਤੇ 4 ਹੋਰਨਾਂ ਜ਼ਿਲ੍ਹੇ ਤੋਂ ਸਬੰਧਤ ਹੈ। ਅੱਜ ਜ਼ਿਲ੍ਹੇ ਵਿਚ 658 ਲੋਕਾਂ ਦੇ ਸੈਂਪਲ ਲਏ ਗਏ।