ਸੈਂਪਲੇ ਸਰਹਾਲ ਕਾਜ਼ੀਆਂ, ਬਹਿਰਾਮ

ਮੈਡੀਕਲ ਪ੍ਰਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ 295 ਬਲਾਕ ਬਹਿਰਾਮ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਕਾਰ ਕਟਾਰੀਆ ਦੀ ਅਗਵਾਈ ਹੇਠ ਬਹਿਰਾਮ ਵਿਖੇ ਹੋਈ। ਜਿਸ ਵਿਚ ਰਮੇਸ਼ ਕੁਮਾਰ ਬਾਲੀ ਮੱੁਖ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ। ਉਨਾਂ੍ਹ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਆਉਣ ਵਾਲੀਆ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਪਹਿਲਾ ਮੈਡੀਕਲ ਪ੍ਰਰੈਕਟੀਸ਼ਨਰਜ ਦੀਆਂ ਮੰਗਾਂ ਮੰਨ ਕੇ ਪ੍ਰਰੈਕਟਿਸ ਕਰਨ ਦਾ ਅਧਿਕਾਰ ਦੇਵੇ। ਉਨ੍ਹਾ ਕਿਹਾ ਕਿ ਕੋਵਿਡ-19 ਵੇਲੇ ਜਿਥੇ ਵੱਡੇ-ਵੱਡੇ ਹਸਪਤਾਲਾਂ ਨੇ ਜਿੰਦਰੇ ਲਾ ਲਏ ਸਨ ਉਥੇ 80 ਫੀਸਦੀ ਲੋਕਾਂ ਨੂੰ ਇਨਾਂ੍ਹ ਮੈਡੀਕਲ ਪ੍ਰਰੈਕਟੀਸ਼ਨਰਜ ਨੇ ਹੀ ਸਸਤੀਆਂ ਅਤੇ ਵਧੀਆ ਸਿਹਤ ਸੇਵਾਵਾਂ ਦਿੱਤੀਆਂ ਸਨ। ਅੰਤ ਵਿਚ ਸਤਨਾਮ ਜੌਹਲ ਨੇ ਮੀਟਿੰਗ ਵਿਚ ਆਏ ਹੋਏ ਮੱੁਖ ਮਹਿਮਾਨ ਅਤੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜਗਦੀਸ਼ ਬੰਗੜ, ਸਰਬਜੀਤ ਸਿੰਘ, ਸੁਰਿੰਦਰ ਪੰਡੋਰੀ, ਰਸ਼ਪਾਲ ਭੱਟੀ, ਸੰਜੇ ਕਪਿਲ, ਬਲਵੀਰ, ਵਿਜੈ ਕੁਮਾਰ, ਅਸ਼ੋਕ, ਗੁਲਜਾਰ, ਬਲਕਾਰ ਚੱਕ ਬਿੱਲਗਾ, ਸੋਨੂੰ ਲੰਗੇਰੀ, ਗੁਲਸ਼ਨ, ਸੁਰਜੀਤ, ਰਜਿੰਦਰ ਸੌਂਧੀ, ਸੁਧੀਰ ਕੁਮਾਰ, ਹੁਸਨ ਲਾਲ, ਊਧਮ ਕਟਾਰੀਆ ਆਦਿ ਵੀ ਹਾਜ਼ਰ ਸਨ।