ਤਜਿੰਦਰ ਜੋਤ, ਬਲਾਚੌਰ

ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਤਹਿਸੀਲ ਬਲਾਚੌਰ ਦੀ ਮਾਸਿਕ ਇਕੱਤਰਤਾ ਸੋਮ ਲਾਲ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਮਹਿੰਦੀਪੁਰ ਵਿਖੇ ਹੋਈ। ਇਸ ਦੌਰਾਨ ਉਨਾਂ੍ਹ ਪਿਛਲੇ ਦਿਨਾਂ ਵਿੱਚ ਮੁਲਾਜਜ਼ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕੀਤੇ ਗਏ ਐਕਸ਼ਨਜ ਬਾਰੇ ਰਿਪੋਰਟਿੰਗ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਮੂਹ ਅਹੁਦੇਦਾਰਾਂ ਨੇ ਪੰਜਾਬ ਸਰਕਾਰ ਵੱਲੋਂ ਛੇਵੇਂ ਪੇ-ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਲਈ ਜਾਰੀ ਕੀਤੇ ਨੋਟੀਫਿਕੇਸ਼ਨ 'ਤੇ ਪ੍ਰਤੀਕਰਮ ਜਾਹਰ ਕਰਦਿਆਂ ਸਰਬਸੰਮਤੀ ਨਾਲ ਮੰਗ ਕੀਤੀ ਗਈ ਕਿ ਦਰਜਾ ਤਿੰਨ ਅਤੇ ਚਾਰ ਦੇ ਸਮੂਹ ਮੁਲਾਜ਼ਮਾਂ ਦੀ ਤਨਖਾਹ 2.59 ਨਾਲ ਗੁਣਾ ਕਰਕੇ ਨਿਸ਼ਚਿਤ ਕੀਤੀ ਜਾਵੇ, 1-12-2021 ਨੂੰ ਮੁਲਾਜ਼ਮਾਂ ਨੂੰ ਦਿੱਤੇ ਗਰੇਡ ਪੇਅ ਨੂੰ ਇਸ ਤਨਖਾਹ ਕਮਿਸਨ ਨਾਲ ਜੋੜ ਕੇ ਤਨਖਾਹ 2.25 ਨਾਲ ਨਿਸ਼ਚਿਤ ਕਰਨਾ ਮੁਲਾਜ਼ਮਾਂ ਦੀ ਤਨਖਾਹ ਵਧਾਉਣ ਦੀ ਥਾਂ ਘਟਾਉਣ ਦੀ ਦੀ ਕੋਝੀ ਚਾਲ ਦੀ ਨਿਖੇਧੀ ਕੀਤੀ ਗਈ। ਉਨਾਂ੍ਹ ਕਿਹਾ ਕਿ ਕਿਹਾ ਕਿ ਤਨਖਾਹ ਕਮਿਸਨ ਦਾ ਮਕਸਦ ਮੁਲਾਜ਼ਮਾਂ ਦੀ ਤਨਖਾਹ ਨੂੰ ਲੱਗਾ ਖੋਰਾ ਦੂਰ ਕਰਨਾ ਹੁੰਦਾ ਹੈ ਨਾ ਕਿ ਮਿਲਦੀ ਤਨਖਾਹ ਘਟਾਉਣਾ। ਸਰਬਸੰਮਤੀ ਨਾਲ ਸਰਕਾਰ ਤੋਂ ਮੰਗ ਕੀਤੀ ਗਈ ਕਿ ਡੀਏ ਦੀਆਂ ਕਿਸ਼ਤਾਂ ਤੇ ਪਿਛਲਾ ਬਕਾਇਆ ਤੁਰੰਤ ਦਿੱਤਾ ਜਾਵੇ। ਅੰਤ ਵਿਚ 29 ਜੁਲਾਈ ਦੀ ਪਟਿਆਲਾ ਰੈਲੀ ਵਿਚ ਵੱਧ ਤੋਂ ਵੱਧ ਸਾਮਲ ਹੋਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਸਵਰਨ ਸਿੰਘ, ਚਰਨ ਸਿੰਘ, ਭਾਗ ਰਾਮ ਬੰਗੜ, ਹਰਭਜਨ ਸਿੰਘ ਗਹੂੰਣ, ਜਰਨੈਲ ਸਿੰਘ ਕੰਗ ਆਦਿ ਵੀ ਹਾਜ਼ਰ ਸਨ।