ਜਗਤਾਰ ਮਹਿੰਦੀਪੁਰੀਆ/ਤਜਿੰਦਰ ਜੋਤ,, ਬਲਾਚੌਰ

ਆਜਾਦ ਪ੍ਰਰੈਸ ਐਂਡ ਵੈਲਫੇਅਰ ਕਲੱਬ ਬਲਾਚੌਰ ਵੱਲੋਂ ਰਾਣਾ ਨਰੇਸ਼ ਕੁਮਾਰ ਹੈਪੀ ਦੀ ਪ੍ਰਧਾਨਗੀ ਹੇਠ ਮਾਸਿਕ ਮੀਟਿੰਗ ਕੀਤੀ ਗਈ। ਇਸ ਮੌਕੇ ਚੇਅਰਮੈਨ ਸਤੀਸ਼ ਸ਼ਰਮਾ ਕਾਠਗੜ੍ਹ, ਆਰਗੇਨਾਈਜ਼ਰ ਤਰਸੇਮ ਕਟਾਰੀਆ ਪੋਜੇਵਾਲ ਅਤੇ ਮੈਂਬਰਾਂ ਨੇ ਸ਼ਿਰਕਤ ਕਰਦਿਆਂ ਪੱਤਰਕਾਰ ਸਵ. ਰਾਕੇਸ਼ ਰੋਮੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਜਨਰਲ ਸਕੱਤਰ ਤਜਿੰਦਰ ਸਿੰਘ ਜੋਤ ਨੇ ਕਲੱਬ ਦੇ ਰਜਿਸਟਰਡ ਹੋਣ ਦੀ ਸਾਰੇ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਲੇਖਾ ਜੋਖਾ ਪੇਸ਼ ਕੀਤਾ ਅਤੇ ਅਗਲੀ ਰੂਪਰੇਖਾ ਨੂੰ ਵਿਚਾਰ ਵਟਾਂਦਰੇ ਲਈ ਸਾਹਮਣੇ ਰੱਖਿਆ ਗਿਆ। ਇਸ ਮੌਕੇ ਬੁਲਾਰਿਆਂ ਨੇ ਪੱਤਰਕਾਰ ਭਾਈਚਾਰੇ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਦੇ ਹੱਲ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਉਨਾਂ੍ਹ ਕਲੱਬ ਦੇ ਸਮੂਹ ਮੈਂਬਰਾਂ ਨੂੰ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ, ਕਲੱਬ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਹੀ ਅੱਗੇ ਰਹਿ ਕੇ ਬਿਨਾਂ ਕਿਸੇ ਭੇਦਭਾਵ ਤੋਂ ਕੰਮ ਕਰਨ ਅਤੇ ਹਮੇਸ਼ਾਂ ਹੀ ਲੋਕਾਂ ਦੀ ਨਿਰਪੱਖ ਆਵਾਜ਼ ਬਨਣ ਲਈ ਪੇ੍ਰਿਤ ਕੀਤਾ। ਅਖੀਰ ਵਿਚ ਸਮੂਹ ਮੈਂਬਰਾਂ ਨੇ ਕਲੱਬ ਪ੍ਰਤੀ ਆਪੋ ਆਪਣੀਆਂ ਜਿੰਮੇਵਾਰੀਆਂ ਨੂੰ ਬੜੇ ਹੀ ਸੁਚੱਜੇ ਤਰੀਕੇ ਨਾਲ ਨਿਭਾਉਣ ਦੀ ਵਚਨਬੱਧਤਾ ਵਿਖਾਈ। ਇਸ ਮੌਕੇ ਵਾਈਸ ਪ੍ਰਧਾਨ ਸਤਨਾਮ ਸਿੰਘ ਚਾਹਲ, ਸੀਨੀਅਰ ਵਾਈਸ ਪ੍ਰਧਾਨ ਜਤਿੰਦਰ ਪਾਲ ਸਿੰਘ ਕਲੇਰ, ਵਾਈਸ ਪ੍ਰਧਾਨ ਸ਼ਾਮ ਲਾਲ, ਜਨਰਲ ਸਕੱਤਰ ਡਾ. ਤਜਿੰਦਰ ਸਿੰਘ ਜੋਤ, ਕੈਸ਼ੀਅਰ ਜਗਤਾਰ ਸਿੰਘ ਮਹਿੰਦੀਪੁਰੀਆ, ਉਪ ਕੈਸ਼ੀਅਰ ਸੁਰਜੀਤ ਸਿੰਘ ਕੰਗਣਾ ਬੇਟ, ਕੁਲਦੀਪ ਕੁਮਾਰ ਬਾਬਾ, ਅਸ਼ੋਕ ਕੁਮਾਰ ਖੀਵੇਵਾਲ, ਰਾਜਿੰਦਰ ਬੰਟੀ ਕਰੀਮਪੁਰੀਆ ਸਮੇਤ ਹੋਰ ਵੀ ਪੱਤਰਕਾਰ ਭਾਈਚਾਰਾ ਮੌਜੂਦ ਸੀ।