ਨਰਿੰਦਰ ਮਾਹੀ, ਬੰਗਾ : ਵਿਧਾਨ ਸਭਾ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁਖੀ ਨੂੰ ਸ਼ੋ੍ਮਣੀ ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਤੇ ਬੰਗਾ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਵੱਲੋਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਸਮਾਗਮ ਕਰਵਾਇਆ ਗਿਆ। ਸਮਾਗਮ 'ਚ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੁੱਧ ਸਿੰਘ ਬਲਾਕੀਪੁਰ, ਪਰਵੀਨ ਬੰਗਾ ਸੂਬਾ ਸਕੱਤਰ ਬਸਪਾ, ਕੁਲਵਿੰਦਰ ਸਿੰਘ ਢਾਹਾਂ, ਗੁਰਮੇਲ ਸਿੰਘ ਸਾਹਲੋਂ, ਸੁਖਦੀਪ ਸਿੰਘ ਸ਼ੁਕਾਰ, ਸੋਹਣ ਲਾਲ ਢੰਡਾ, ਸੁਰਜੀਤ ਸਿੰਘ ਮਾਂਗਟ, ਜੀਤ ਸਿੰਘ ਭਾਟੀਆ, ਬਲਵੰਤ ਸਿੰਘ ਲਾਦੀਆਂ, ਹਰਜੀਤ ਸਿੰਘ ਸੰਧਵਾ, ਜਸਵਿੰਦਰ ਸਿੰਘ ਮਾਨ, ਲਾਡੀ ਬੰਗਾ, ਮਨਜੀਤ ਸਿੰਘ ਬੱਬਲ, ਅਰਜੋਨ ਸਿੰਘ, ਤਰਸੇਮ ਲਾਲ ਝੱਲੀ ਹੀਉ, ਗੁਰਿੰਦਰ ਸਿੰਘ ਬਾਂਸਲ, ਗੁਰਮਿੰਦਰ ਸਿੰਘ, ਸੁਖਦੇਵ ਰਾਜ ਮੱਲ੍ਹਾ, ਅਮਰੀਕ ਸਿੰਘ ਸੋਨੀ, ਚੰਨੀ ਭਰੋਲੀ, ਰਮਨ ਕੁਮਾਰ ਬੰਗਾ, ਮਨਜੀਤ ਸਿੰਘ ਰਿੰਕੂ, ਪਰਮਵੀਰ ਸਿੰਘ ਮਾਨ, ਅਮਰਜੀਤ ਸਿੰਘ ਗੋਰਾ, ਦੀਪਕ ਘਈ, ਅਮਰਜੀਤ ਸਿੰਘ ਬਹੂਆ, ਦਿਲਪ੍ਰਰੀਤ ਸਿੰਘ, ਵਿਜੇ ਕੁਮਾਰ ਗੁਣਾਚੌਰ, ਸਿਕੰਦਰ ਹੰਸ, ਮਨਜੀਤ ਸਿੰਘ, ਗੁਰਪਾਲ ਸਿੰਘ, ਪੂਨਮ ਅਰੋੜਾ, ਹਰਮਿੰਦਰ ਕੌਰ ਬੰਗਾ ਆਦਿ ਵੀ ਹਾਜ਼ਰ ਸਨ।