ਪੱਤਰ ਪ੍ਰਰੇਰਕ, ਬਲਾਚੌਰ : ਅੱਜ ਮੈਡੀਕਲ ਪ੍ਰਰੈਕਟੀਸ਼ਨਰ ਐਸੋਸੀਏਸ਼ਨ ਰਜਿ.295 ਬਲਾਚੌਰ ਦੀ ਮਹੀਨਾਵਾਰ ਮੀਟਿੰਗ ਤਜਿੰਦਰ ਸਿੰਘ ਜੋਤ ਦੀ ਪ੍ਰਧਾਨਗੀ ਹੇਠ ਹੋਈ। ਦਿਲਦਾਰ ਸਿੰਘ ਚੇਅਰਮੈਨ ਪੰਜਾਬ, ਕਸ਼ਮੀਰ ਸਿੰਘ ਿਢੱਲੋਂ ਜ਼ਿਲ੍ਹਾ ਪ੍ਰਧਾਨ ਵਿਸ਼ੇਸ਼ ਤੌਰ 'ਤੇ ਪਹੁੰਚੇ। ਕਸ਼ਮੀਰ ਸਿੰਘ ਿਢੱਲੋਂ ਨੇ ਕਿਹਾ ਕਿ ਦਿੱਲੀ ਵਿਚ ਕਿਸਾਨਾਂ 'ਤੇ ਹੋ ਰਹੇ ਅੱਤਿਆਚਾਰ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਜਾਂਦੀ ਹੈ। ਮਿ੍ਤਕ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਜੇਕਰ ਸਰਕਾਰ ਕੋਈ ਹੱਲ ਨਹੀਂ ਕੱਢਦੀ ਤਾਂ ਥੋੜ੍ਹੇ ਦਿਨਾਂ ਵਿਚ ਜ਼ਿਲ੍ਹੇ ਦੇ ਪ੍ਰਰੈਕਟੀਸ਼ਨਰ ਦਿੱਲੀ ਕੂਚ ਕਰਨਗੇ। ਤਜਿੰਦਰ ਜੋਤ ਨੇ ਕਿਹਾ ਕਿ ਥੋੜ੍ਹੇ ਦਿਨਾਂ ਵਿਚ ਟ੍ਰੈਫਿਕ ਹਫਤਾ ਬਲਾਚੌਰ ਪੁਲਿਸ ਨਾਲ ਮਿਲ ਕੇ ਮਨਾਇਆ ਜਾਵੇਗਾ। ਜਿਨ੍ਹਾਂ ਗੱਡੀਆਂ ਟਰੈਕਟਰ ਟਰਾਲੀਆਂ ਹੋਰ ਰੇਹੜੀਆਂ ਦੇ ਪਿੱਛੇ ਰਿਫਲੈਕਟਰ ਨਹੀਂ ਲੱਗੇ ਉਨ੍ਹਾਂ ਨੂੰ ਰਿਫਲੈਕਟਰ ਲਾਏ ਜਾਣਗੇ ਤਾਂ ਕਿ ਧੁੰਦ ਅਤੇ ਹਨ੍ਹੇਰੇ 'ਚ ਗੱਡੀਆਂ ਦੂਰ ਤੋਂ ਦੇਖ ਸਕਣ। ਇਸ ਮੌਕੇ ਸੁਨੀਤਾ ਨੇ ਕਿਹਾ ਕਿ ਕਿਸਾਨਾਂ ਦੇ ਹੱਕ ਵਿਚ ਥੋੜ੍ਹੇ ਦਿਨਾਂ ਦਿੱਲੀ ਜਾ ਕੇ ਮੈਡੀਕਲ ਕੈਂਪ ਲਾਇਆ ਜਾਵੇਗਾ। ਇਸ ਮੌਕੇ ਯਸ਼ਪਾਲ ਜ਼ਿਲ੍ਹਾ ਮੈਂਬਰ, ਜੋਸ਼ੀ ਵਾਈਸ ਪ੍ਰਧਾਨ, ਮਨੋਹਰ ਲਾਲ ਚੇਅਰਮੈਨ, ਗਿਆਨ ਸਿੰਘ, ਹਰਜਿੰਦਰ ਸਿੰਘ, ਮਨਮੋਹਨ ਸਿੰਘ, ਬਲਦੇਵ, ਬਲਵੰਤ ਸਿੰਘ, ਨਰੇਸ਼ ਸਰਪੰਚ, ਜਸਵੀਰ ਆਦਿ ਵੀ ਹਾਜ਼ਰ ਸਨ।