ਨਰਿੰਦਰ ਮਾਹੀ, ਬੰਗਾ : ਕਿਰਤੀ ਕਿਸਾਨ ਯੂਨੀਅਨ ਵੱਲੋਂ 26 ਜਨਵਰੀ ਨੂੰ ਲੈਕੇ ਦਿੱਲੀ ਵਿਚ ਕੀਤੀ ਜਾ ਰਹੀ ਟਰੈਕਰ ਪਰੇਡ ਵਿਚ ਸ਼ਾਮਲ ਹੋਣ ਲਈ ਤਿਆਰੀ ਇਕ ਵਿਸ਼ੇਸ਼ ਮੀਟਿੰਗ ਅੱਜ ਪਿੰਡ ਭਰੋ ਮਜਾਰਾ ਵਿਖੇ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ ਸਿੰਘ ਢੇਸੀ ਨੇ ਕਿਹਾ ਕਿ 26 ਜਨਵਰੀ ਦੀ ਦਿੱਲੀ ਵਿਚ ਕੀਤੀ ਜਾ ਰਹੀ ਟਰੈਕਟਰ ਪਰੇਡ ਵਿਚ ਵਧ ਤੋਂ ਵਧ ਟਰੈਕਟਰ ਲਿਜਾ ਕੇ ਸਮੂਲੀਅਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ 15 ਜਨਵਰੀ ਨੂੰ ਇਲਾਕਾ ਬੰਗਾ ਵਿਚ ਟਰੈਕਟਰ ਮਾਰਚ ਕੱਿਢਆ ਜਾਵੇਗਾ ਜੋ ਖੱਟਕੜ ਕਲਾਂ ਤੋਂ ਸਵੇਰੇ 9 ਵਜੇ ਚੱਲੇਗਾ। 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਪਿੰਡਾਂ ਵਿਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕਿਸਾਨ ਇਹ ਘੋਲ ਲਾਜਮੀ ਤੌਰ ਉੱਤੇ ਜਿੱਤਣਗੇ ਅਤੇ ਮੋਦੀ ਸਰਕਾਰ ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ। ਕਿਸਾਨਾਂ ਦੀਆਂ ਸ਼ਹੀਦੀਆਂ ਵਿਅਰਥ ਨਹੀਂ ਜਾਣਗੀਆਂ। ਅੰਤ ਵਿਚ ਸ਼ਿੰਗਾਰਾ ਸਿੰਘ ਪ੍ਰਧਾਨ, ਅਵਤਾਰ ਸਿੰਘ ਮੀਤ ਪ੍ਰਧਾਨ, ਕੁਲਦੀਪ ਸਿੰਘ ਸਕੱਤਰ, ਨਰਿੰਦਰ ਸਿੰਘ ਸਹਾਇਕ ਸਕੱਤਰ ਅਤੇ ਅਮਨਪ੍ਰਰੀਤ ਸਿੰਘ ਖਜਾਨਚੀ ਚੁਣੇ ਗਏ। ਇਸ ਮੌਕੇ ਬੂਟਾ ਸਿੰਘ, ਅਵਤਾਰ ਕੱਟ, ਸ਼ਿੰਗਾਰਾ ਸਿੰਘ, ਕੁਲਦੀਪ ਸਿੰਘ ਅਤੇ ਪਿੰਡ ਵਾਸੀ ਵੀ ਹਾਜ਼ਰ ਸਨ।