ਹਰਜਿੰਦਰ ਕੌਰ ਚਾਹਲ,ਬੰਗਾ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਦੇਸ਼-ਵਿਦੇਸ਼ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਦਿਨਾਂ ਫਰੀ ਜਨਰਲ ਅਤੇ ਸਰਜੀਕਲ ਜਾਂਚ ਕੈਂਪ ਲਾਇਆ ਗਿਆ।

ਕੈਂਪ ਦਾ ਉਦਘਾਟਨ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਆਪਣੇ ਕਰ-ਕਮਲਾਂ ਨਾਲ ਕੀਤਾ। ਉਨ੍ਹਾਂ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਦੱਸਿਆ ਕਿ ਕੈਂਪ ਦੌਰਾਨ ਸਿਰ ਅਤੇ ਰੀੜ੍ਹ ਦੀ ਹੱਡੀ ਦੇ ਆਪ੍ਰਰੇਸ਼ਨਾਂ, ਗੋਡੇ-ਮੋਢੇ ਅਤੇ ਚੂਲੇ ਦੇ ਜੋੜ ਬਦਲੀ ਦੇ ਆਪ੍ਰਰੇਸ਼ਨ, ਹਰਨੀਆਂ, ਗਦੂਦਾਂ, ਪੇਟ ਦੇ ਆਪ੍ਰਰੇਸ਼ਨ, ਕੰਨ, ਨੱਕ ਅਤੇ ਗਲੇ ਦੇ ਆਪ੍ਰਰੇਸ਼ਨ, ਅੌਰਤਾਂ ਦੀਆਂ ਬਿਮਾਰੀਆਂ ਦੇ ਆਪ੍ਰਰੇਸ਼ਨ, ਨਵੇਂ ਜਬਾੜੇ-ਦੰਦ ਲਾਉਣ 'ਤੇ 50 ਫ਼ੀਸਦੀ ਦੀ ਛੋਟ ਦਿੱਤੀ ਜਾ ਰਹੀ ਹੈ। ਲੋੜਵੰਦਾਂ ਦੇ ਅੱਖਾਂ ਦੇ ਲੈਨਜ਼ਾਂ ਵਾਲੇ ਆਪ੍ਰਰੇਸ਼ਨ ਫਰੀ ਹੋਣਗੇ। ਇਸ ਤੋਂ ਇਲਾਵਾ ਮਰੀਜ਼ਾਂ ਲਈ ਡਿਜੀਟਲ ਐਕਸਰੇ, ਸੀਟੀ ਸਕੈਨ ਅਤੇ ਹਰ ਤਰ੍ਹਾਂ ਦੇ ਲੈਬ ਟੈਸਟ ਵੀ ਅੱਧੇ ਖ਼ਰਚ 'ਚ ਕੀਤੇ ਜਾ ਰਹੇ ਹਨ। ਕੈਂਪ ਦੇ ਪਹਿਲੇ ਦਿਨ ਡਾ.ਜਸਦੀਪ ਸਿੰਘ, ਡਾ. ਅਮਿਤ ਸ਼ਰਮਾ, ਡਾ. ਮੁਕਲ ਬੇਦੀ, ਡਾ.ਪੀਪੀ ਸਿੰਘ, ਡਾ. ਰਵਿੰਦਰ ਖਜ਼ੂਰੀਆ, ਡਾ. ਮਹਿਕ ਅਰੋੜਾ, ਡਾ. ਚਾਂਦਨੀ ਬੱਗਾ, ਡਾ. ਦੀਪਕ ਦੁਗੱਲ, ਡਾ. ਮਨਦੀਪ ਕੌਰ ਅਤੇ ਡੀਟੀ ਰੌਣਿਕਾ ਕਾਹਲੋਂ ਨੇ 450 ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਵੀ ਦਿੱਤੀਆਂ। ਇਸ ਮੌਕੇ ਮਲਕੀਅਤ ਸਿੰਘ ਬਾਹੜੋਵਾਲ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ, ਅਮਰਜੀਤ ਸਿੰਘ ਕਲੇਰਾਂ, ਜਗਜੀਤ ਸਿੰਘ ਸੋਢੀ, ਜਥੇਦਾਰ ਸਤਨਾਮ ਸਿੰਘ ਲਾਦੀਆਂ, ਬਲਜਿੰਦਰ ਸਿੰਘ ਹੈਪੀ ਕਲੇਰਾਂ, ਪਿੰ੍:ਸੁਰਿੰਦਰ ਜਸਪਾਲ, ਡਾ. ਮਨੂ ਭਾਰਗਵ ਐੱਮਐੱਸ, ਮਹਿੰਦਰਪਾਲ ਸਿੰਘ, ਸਰਬਜੀਤ ਕੌਰ, ਗੁਰਬੰਤ ਸਿੰਘ, ਜੋਗਾ ਰਾਮ, ਸੁਰਜੀਤ ਸਿੰਘ, ਸਮੂਹ ਟਰੱਸਟ ਸਟਾਫ਼, ਡਾਕਟਰ ਸਾਹਿਬਾਨ, ਹਸਪਤਾਲ ਸਟਾਫ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।