ਲੇਖਰਾਜ ਕੁਲਥਮ,ਬਹਿਰਾਮ : ਇੰਡੀਅਨ ਆਇਲ ਕਾਰਪੋਰੇਸ਼ਨ ਅਤੇ ਮਹਾਂਵੀਰ ਇੰਟਰਨੈਸ਼ਨਲ ਸੰਸਥਾ ਦਿੱਲੀ ਵੱਲੋਂ ਪੰਚਾਇਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਧਰਮ ਅਸਥਾਨ ਪਿੰਡ ਖੌਥੜਾਂ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ। ਕੈਂਪ ਦਾ ਉਦਘਾਟਨ ਡੀਜੀਐੱਮ ਪਾਈਪ ਲਾਈਨ ਜਗਜੀਤ ਸਿੰਘ ਵੱਲੋਂ ਕੀਤਾ ਗਿਆ।

ਕੈਂਪ ਦੌਰਾਨ ਡਾ: ਸਚਿਨ ਦੁੱਗਲ ਦਿ੍ਸ਼ਟੀ ਆਈ ਕੇਅਰ ਦੀ ਟੀਮ ਵੱਲੋਂ 350 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਅਤੇ ਦਵਾਈਆਂ ਮੁਫਤ ਦਿੱਤੀਆਂ ਗਈਆਂ। ਉਪਰੰਤ ਸਰਪੰਚ ਅਸ਼ੋਕ ਕੁਮਾਰ ਨੇ ਆਪਣੇ ਸੰਬੋਧਨ ਦੋਰਾਨ ਇੰਡੀਅਨ ਆਇਲ ਕਾਰਪੋਰੇਸ਼ਨ ਅਤੇ ਮਹਾਂਵੀਰ ਇੰਟਰਨੈਸ਼ਨਲ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਸਮੂਹ ਨਗਰ ਪੰਚਾਇਤ ਅਤੇ ਪਿੰਡ ਵੱਲੋਂ ਧੰਨਵਾਦ ਕੀਤਾ। ਇਸ ਮੌਕੇ ਡਾ: ਮੋਹਨ ਲਾਲ ਬੱਧਣ, ਮਨਜੀਤ ਕੁਮਾਰ, ਬਲਜੀਤ ਕੁਮਾਰ ਪੰਚ, ਬਲਬੀਰ ਕੌਰ ਪੰਚ, ਰਾਮ ਲਾਲ ਪੰਚ, ਮੇਵਾ ਸਿੰਘ ਪੰਚ, ਹਰਮੇਸ਼ ਪੰਚ, ਹਰਬੰਸ ਲਾਲ, ਸਤਪਾਲ ਅਤੇ ਪਿੰਡ ਵਾਸੀ ਵੀ ਹਾਜ਼ਰ ਸਨ।