ਬਲਜੀਤ ਰਤਨ, ਨਵਾਂਸ਼ਹਿਰ : ਆਲ ਇੰਡੀਆ ਸੈਣੀ ਸੇਵਾ ਸਮਾਜ ਦੇ ਪੰਜਾਬ ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਧਾਨ ਜਥੇਦਾਰ ਬਹਾਦਰ ਸਿੰਘ ਭਾਰਟਾ ਦੀ ਅਗਵਾਈ ਹੇਠ ਨਵਾਂਸ਼ਹਿਰ ਵਿਖੇ ਕੀਤੀ ਗਈ। ਮੀਟਿੰਗ ਵਿਚ ਜਥੇਦਾਰ ਭਾਰਟਾ ਨੇ ਦੱਸਿਆ ਕਿ ਜਥੇਦਾਰ ਤਾਰਾ ਸਿੰਘ ਸ਼ੇਖੂਪੁਰ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਮੁਖ ਰੱਖਦਿਆਂ ਹੋਇਆਂ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਮਾਜ ਦੀ ਕੌਮੀ ਮਹਿਲਾ ਸਚੱਵ ਸ਼ੁਭ ਸੈਣੀ ਨੇ ਤਾਰਾ ਸਿੰਘ ਦਾ ਨਾਮ ਪਰਪੋਜ ਕੀਤਾ ਸੀ। ਜਿਸ ਦੀ ਤਰਜੀਹ ਦਵਿੰਦਰਪਾਲ ਸਿੰਘ ਸੈਣੀ ਪੰਜਾਬ ਪ੍ਰਧਾਨ ਐੱਨਆਰਆਈ ਵਿੰਗ ਅਤੇ ਦਿਲਬਾਗ ਸਿੰਘ ਭਾਰਟਾ ਸਾਬਕਾ ਸਰਪੰਚ ਵੱਲੋਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਤਾਰਾ ਸਿੰਘ ਸ਼ੇਖੂਪੁਰ ਦਾ ਸਮਾਜ ਵਿਚ ਚੰਗਾ ਅਸਰਰਸੂਖ ਹੋਣ ਕਰਕੇ ਕੋਮੀ ਲੀਡਰਸ਼ਿਪ ਪਹਿਲ ਦੇ ਆਧਾਰ ਨਾਂਅ 'ਤੇ ਮੋਹਰ ਲਗਾਈ ਗਈ। ਉਪਰੰਤ ਨਵ-ਨਿਯੁਕਤ ਪ੍ਰਧਾਨ ਨੇ ਕੌਮੀ ਕਮੇਟੀ ਪ੍ਰਧਾਨ ਅਤੇ ਪੰਜਾਬ ਪ੍ਰਧਾਨ ਜਥੇਦਾਰ ਭਾਰਟਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਮਾਜ ਵੱਲੋਂ ਦਿੱਤੀ ਜੁਮੇਵਾਰੀ ਤਨਦੇਹੀ ਨਾਲ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੰਮ ਕਰਾਂਗਾ। ਅੰਤ ਵਿਚ ਜਥੇਦਾਰ ਭਾਰਟਾ ਵੱਲੋਂ ਜਥੇਦਾਰ ਸ਼ੇਖੂਪੁਰ ਨੂੰ ਸਿਰੋਪੇ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਣਜੀਤ ਸਿੰਘ ਕੋਟਰਾਂਝਾ, ਤਜਿੰਦਰ ਸਿੰਘ ਸੈਣੀ, ਜਗਵੀਰ ਸਿੰਘ ਸੈਣੀ ਰਾਹੋਂ, ਮਨਜੀਤ ਸਿੰਘ ਿਝੱਕਾ, ਚਰਨਜੀਤ ਸਿੰਘ ਵਾਜੀਦਪੁਰ, ਆਲਮਜੀਤ ਸਿੰਘ, ਸਤਨਾਮ ਸਿੰਘ ਭਾਰਟਾ ਅਤੇ ਮਨਜੀਤ ਸਿੰਘ ਉਲਧਣੀ ਆਦਿ ਵੀ ਹਾਜ਼ਰ ਸਨ।