ਹਰਮਿੰਦਰ ਸਿੰਘ ਪਿੰਟੂ, ਨਵਾਂਸ਼ਹਿਰ

ਇਲਾਕੇ ਦੀ ਨਾਮਵਰ ਸਖਸ਼ੀਅਤ ਅਤੇ ਸਮਾਜ ਸੇਵਕ ਮਾਸਟਰ ਲਛਮਣ ਸਿੰਘ ਮੀਰਪੁਰ ਹਾਲ ਵਾਸੀ ਯੂਐੱਸਏ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਇਸ ਦੁੱਖ ਦੀ ਘੜੀ ਵਿਚ ਪਰਿਵਾਰਿਕ ਮੈਂਬਰਾਂ ਪੁੱਤਰ ਪਰਵਿੰਦਰ ਪਾਲ ਸਿੰਘ ਰਾਠੌਰ ਯੂਐੱਸਏ ਸਕੱਤਰ ਜਨਰਲ ਸ਼ੋ੍ਮਣੀ ਅਕਾਲੀ ਦਲ ਨਾਲ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਪਾਰਟੀਆਂ ਨੇ ਦੁੱਖ ਸਾਂਝਾ ਕੀਤਾ। ਜਿਸ ਵਿਚ ਸ਼ੋ੍ਮਣੀ ਅਕਾਲੀ ਦਲ ਬਾਦਲ ਦੇ ਸਰਪਰਸਤ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ, ਹਲਕਾ ਰਾਜਪੁਰਾ ਤੋਂ ਸੀਨੀਅਰ ਆਗੂ ਚਰਨਜੀਤ ਸਿੰਘ ਬਰਾੜ, ਜਰਨੈਲ ਸਿੰਘ ਵਾਹਦ ਹਲਕਾ ਇੰਚਾਰਜ, ਜਥੇ. ਗੁਰਬਖਸ਼ ਸਿੰਘ ਖ਼ਾਲਸਾ ਮੈਂਬਰ ਐੱਸਜੀਪੀਸੀ, ਬਸਪਾ ਦੇ ਸੂਬਾ ਸਕੱਤਰ ਨਛੱਤਰ ਪਾਲ, ਪ੍ਰਧਾਨ ਬੁੱਧ ਸਿੰਘ ਬਲਾਕੀਪੁਰ, ਯੂਥ ਅਕਾਲੀ ਦਲ ਦੇ ਪ੍ਰਧਾਨ ਰਮਨਦੀਪ ਸਿੰਘ ਥਿਆੜਾ, ਸ਼ਹਿਰੀ ਪ੍ਰਧਾਨ ਕੁਲਜੀਤ ਸਿੰਘ ਲੱਕੀ, ਨੰਬਰਦਾਰ ਸੁਖਵਿੰਦਰ ਸਿੰਘ ਮਿੰਟੂ ਜਾਡਲਾ, ਜੁਝਾਰ ਸਿੰਘ ਆਈਰਲੈਂਡ, ਡੀਐੱਸਪੀ ਕਰਨੈਲ ਸਿੰਘ, ਸੀਨੀਅਰ ਕਾਂਗਰਸੀ ਆਗੂ ਪਹਿਲਵਾਨ ਗੁਰਮੇਲ ਸਿੰਘ ਸੂਬਾ ਪ੍ਰਧਾਨ ਸਿੱਖ ਰਾਜਪੂਤ ਭਾਈਚਾਰਾ, ਅਪਰ ਅਪਾਰ ਸਿੰਘ, ਵਿਪਨ ਚੌਹਾਨ, ਜੀਤਾ ਪਵਾਰ, ਪਾਲ ਸਿੰਘ ਰਾਜਪੁਰਾ, ਜੱਸ ਚੌਹਾਨ ਮੀਰਪੁਰ, ਭੁਪਿੰਦਰ ਸਿੰਘ ਜਾਡਲਾ ਯੂਐੱਸਏ, ਸ਼ੇਰ ਸਿੰਘ ਚੌਹਾਨ ਯੂਐੱਸਏ, ਰਵਿੰਦਰ ਸਿੰਘ ਬੋਇਲ ਯੂਐੱਸਏ, ਸਾਬਕਾ ਇੰਸਪੈਕਟਰ ਬਲਵੀਰ ਸਿੰਘ ਮੀਰਪੁਰ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।