ਹਰਜਿੰਦਰ ਕੌਰ ਚਾਹਲ, ਬੰਗਾ : ਰੱਖੜੀ ਤਿਉਹਾਰ ਮੌਕੇ ਪਿੰਡ ਚਾਹਲ ਕਲਾਂ ਦੇ ਸਰਪੰਚ ਅਮਰਜੀਤ ਕੌਰ ਵੱਲੋਂ ਮਾਸਕਾਂ ਦੀ ਮੁਫਤ ਵੰਡ ਕੀਤੀ ਗਈ। ਇਸ ਦੌਰਾਨ ਸਰਪੰਚ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਫੈਲਾਅ ਦੀ ਰੋਕਥਾਮ ਨੂੰ ਰੋੋਕਣ ਲਈ ਸਰਕਾਰ ਵੱਲੋਂ 'ਮਿਸ਼ਨ ਫ਼ਤਿਹ' ਤਹਿਤ ਜੋ ਕੋਸ਼ਿਸ਼ਾਂ ਜਾਰੀ ਹਨ ਪਰ ਇਸ ਦੇ ਫ਼ਤਿਹ ਪਾਉਣ ਲਈ ਆਮ ਲੋਕਾਂ ਦੇ ਪੂਰਨ ਸਹਿਯੋਗ ਦੀ ਲੋੜ ਹੈ। ਉਨ੍ਹਾਂ ਦੀ ਪਾਲਣਾ ਕਰਨਾ ਅਤੇ ਸਮਾਜ ਦੇ ਹਰੇਕ ਵਰਗ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜਨਤਕ ਸਥਾਨਾਂ 'ਤੇ ਇਕ ਦੂਸਰੇ ਤੋਂ ਘੱਟੋ-ਘੱਟ ਦੋ ਗਜ਼ ਦੀ ਦੂਰੀ ਬਣਾ ਕੇ ਰੱਖੀ ਜਾਵੇ, ਮਾਸਕ ਦੀ ਵਰਤੋਂ ਕੀਤੀ ਜਾਵੇ ਅਤੇ ਹੱਥਾਂ ਨੂੰ ਦਿਨ 'ਚ ਵਾਰ-ਵਾਰ ਚੰਗੀ ਤਰ੍ਹਾਂ ਸਾਬਣ ਨਾਲ ਧੋਇਆ ਜਾਵੇ। ਇਸ ਮੌਕੇ ਜਸਪਾਲ ਚਾਹਲ, ਪ੍ਰਭਜੋਤ ਕੌਰ ਪੰਚ, ਕੁਲਵੰਤ ਕੁਮਾਰ ਪੰਚ, ਅਮਰਜੀਤ ਕੁਮਾਰ ਅੰਬਾ, ਕੁਲਵੀਰ ਕੌਰ ਪੰਚ, ਸਰਬਜੀਤ ਸਿੰਘ ਸਾਬੀ ਆਦਿ ਪਿੰਡ ਵਾਸੀ ਵੀ ਹਾਜ਼ਰ ਸਨ।