ਬਲਵਿੰਦਰ ਸਿੰਘ, ਰਾਹੋ : ਪਿਛਲੇ ਦਿਨੀਂ ਕਤਲ ਹੋਏ ਸਨਪ੍ਰਰੀਤ ਮਾਂਗਟ ਰਾਹੋਂ ਦੇ ਘਰ ਉਨ੍ਹਾਂ ਦੇ ਪਿਤਾ ਬਲਵੰਤ ਸਿੰਘ ਕੋਲ ਸ਼ੋਕ ਪ੍ਰਗਟ ਕਰਨ ਪਹੁੰਚੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰਰੋ. ਪ੍ਰਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੁਲਿਸ ਨੇ ਸਵ. ਮਾਂਗਟ ਦੇ ਮਾਮਲੇ ਵਿਚ ਜੋ ਕਥਿਤ ਮੁਲਜ਼ਮ ਫੜੇ ਹਨ, ਪੁਲਿਸ ਵੱਲੋਂ ਸਿਰਫ਼ ਇਕ ਖਾਨਾਪੂਰਤੀ ਹੈ। ਪੁਲਿਸ ਅਸਲੀ ਕਾਤਲਾਂ ਨੂੰ ਅਜੇ ਤਕ ਫੜ ਨਹੀਂ ਸਕੀ। ਉਨ੍ਹਾਂ ਕਿਹਾ ਕਿ ਉਨ੍ਹਾਂ ਡੀਸੀ ਨੂੰ ਮਿਲ ਕੇ ਸਨਪ੍ਰਰੀਤ ਮਾਂਗਟ ਕਤਲ ਕੇਸ ਦੀ ਸੀਬੀਆਈ ਜਾਂਚ ਕਰਨ ਦੀ ਮੰਗ ਕੀਤੀ ਹੈ। ਮਿ੍ਤਕ ਦੇ ਪਿਤਾ ਬਲਵੰਤ ਸਿੰਘ ਮਾਂਗਟ ਨੇ ਕਿਹਾ ਕਿ ਜਿਸ ਬੇਰਹਿਮੀ ਨਾਲ ਉਸ ਦੇ ਪੁੱਤਰ ਦਾ ਕਤਲ ਕੀਤਾ ਗਿਆ, ਉਸ ਦੇ ਪਿੱਛੇ ਡੰੂਘੀ ਸਾਜਿਸ਼ ਹੈ। ਪੁਲਿਸ ਅਨੁਸਾਰ ਸਨਪ੍ਰਰੀਤ ਦਾ ਪਰਸ ਅਤੇ ਚਾਂਦੀ ਦੀ ਚੈਨੀ ਕਾਰਨ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਪਰ ਮਾਂਗਟ ਨਾ ਤਾਂ ਜੇਬ ਵਿਚ ਪਰਸ ਰੱਖਦਾ ਸੀ ਅਤੇ ਨਾ ਹੀ ਚਾਂਦੀ ਦੀ ਚੇਨੀ ਪਹਿਨਦਾ ਸੀ। ਪੈਸੇ ਜ਼ਰੂਰ ਉਸ ਕੋਲ ਜ਼ਰੂਰ ਹੋਣਗੇ। ਅੰਤ ਵਿਚ ਪ੍ਰਰੋ. ਚੰਦੂਮਾਜਰਾ ਨੇ ਕਿਹਾ ਕਿ ਅਸਲੀ ਕਾਤਲ ਲੱਭਣ ਅਤੇ ਪ੍ਰਸ਼ਾਸਨ ਵੱਲੋਂ ਮਾਂਗਟ ਪਰਿਵਾਰ ਦੀ ਮਾਲੀ ਮਦਦ ਲਈ ਮਿ੍ਤਕ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਹੇਮੰਤ ਕੁਮਾਰ ਰਨਦੇਵ, ਸ਼ੰਕਰ ਦੁੱਗਲ, ਬੁਧ ਸਿੰਘ ਬਲਾਕੀਪੁਰ, ਗੁਰਬਖਸ਼ ਸਿੰਘ ਖ਼ਾਲਸਾ, ਸਿਮਰਨਜੀਤ ਸਿੰਘ ਚੰਦੂਮਾਜਰਾ ਆਦਿ ਹਾਜ਼ਰ ਸਨ।