ਭਾਗ ਬੇਅੰਤ ਸਿੰਘ, ਜੁਲਾਹ ਮਾਜਰਾ

ਪੰਜਾਬ ਟੈਕਸੀ ਉਪਰੇਟਰ ਯੂਨੀਅਨ ਰਜਿ. 31 ਟੀਮ ਜ਼ਿਲ੍ਹਾ ਫਿਰੋਜਪੁਰ ਵੱਲੋਂ ਦਸ਼ਮੇਸ਼ ਟੈਕਸੀ ਸਟੈਂਡ ਆਪੋਜਿਟ ਐੱਸਐੱਸਪੀ ਦਫ਼ਤਰ ਫਿਰੋਜ਼ਪੁਰ ਕੈਂਟ ਵਿਖੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਦੌਰਾਨ ਪੰਜਾਬ ਪ੍ਰਧਾਨ ਕੇਵਲ ਸ਼ਿਨ ਬਤਰਾ, ਪੰਜਾਬ ਚੇਅਰਮੈਨ ਬਲਵਿੰਦਰ ਮਦਾਨ, ਪੰਜਾਬ ਸਕੱਤਰ ਸਤਵੀਰ ਸਿੰਘ ਸੋਢੀ, ਪੰਜਾਬ ਪ੍ਰਰੈੱਸ ਸਕੱਤਰ ਬਲਵੀਰ ਸਿੰਘ ਥਾਂਦੀ ਨੇ ਸ਼ਿਰਕਤ ਕਰਦਿਆਂ ਕਿਹਾ ਕਿ ਖ਼ੂਨਦਾਨ ਮਹਾਦਾਨ ਹੈ। ਉਨਾਂ੍ਹ ਕਿਹਾ ਕਿ ਇਸ ਖ਼ੂਨਦਾਨ ਕੈਂਪ ਲਏ ਗਏ ਖ਼ੂਨ ਦਾ ਇਸਤੇਮਾਲ ਥੈਲੈਸੀਸੀਆ ਦੇ ਸ਼ਿਕਾਰ ਬੱਚਿਆਂ ਨੂੰ ਲਗਾਇਆ ਜਾਵੇਗਾ। ਇਸ ਕੈਂਪ ਵਿਚ ਸ਼ਹਿਰ ਵਾਸੀਆਂ ਨੇ ਵੱਧ ਤੋਂ ਵੱਧ ਯੋਗਦਾਨ ਦਿੱਤਾ। ਉਨਾਂ੍ਹ ਕਿਹਾ ਕਿ ਪੰਜਾਬ ਟੈਕਸੀ ਉਪਰੇਟਰ ਯੂਨੀਅਨ ਭਵਿੱਖ ਵਿਚ ਵੀ ਲੋਕਾਈ ਦੀ ਭਲਾਈ ਲਈ ਅਜਿਹੇ ਕਾਰਜ ਕਰਦੀ ਰਹੇਗੀ। ਇਸ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਨੇ ਕੀਤੀ ਜਦਕਿ ਸੁਰਿੰਦਰ ਪਾਲ ਅਰੋੜਾ, ਬਲਜੀਤ ਸਿੰਘ, ਰਮਨ ਕੁਮਾਰ, ਲਵਿੰਦਰ ਸਿੰਘ, ਮਨਜੀਤ ਸੰਧੂ, ਨਰਿੰਦਰ ਸਿੰਘ, ਹਰਪ੍ਰਰੀਤ ਸਿੰਘ, ਬਲਵੰਤ ਸਿੰਘ ਬਾਣੀ, ਅਮਨ ਸ਼ਰਮਾ, ਹੈਪੀ ਚੰਨਾ ਮੁਦਕੀ ਦੇ ਸਹਿਯੋਗ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਦੌਰਾਨ 70 ਯੂਨਿਟ ਖ਼ੂਨ ਇਕੱਠਾ ਕੀਤਾ ਗਿਆ ਹੈ।