ਸਤਨਾਮ ਲੋਈ, ਮਾਹਿਲਪੁਰ

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਬਿੱਲਾਂ ਤੋਂ ਖ਼ਫਾ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਸ਼ਨਿੱਚਰਵਾਰ ਮਾਹਿਲਪੁਰ ਵਿਖੇ ਚੱਲ ਰਹੇ ਰਿਲਾਇੰਸ ਜੀਓ ਦੇ ਦਫ਼ਤਰ ਅੱਗੇ ਕਾਲੀਆ ਝੰਡੀਆਂ ਦਿਖਾ ਕੇ ਨਾਅਰੇਬਾਜ਼ੀ ਕਰਦੇ ਹੋਏ ਸ਼ਹਿਰ ਦੀ ਗੜ੍ਹਸ਼ੰਕਰ ਰੋਡ 'ਤੇ ਚੱਲ ਰਹੇ ਦਫ਼ਤਰ ਨੂੰ ਬੰਦ ਕਰਵਾਇਆ। ਇਸ ਮੌਕੇ ਸੰਬੋਧਨ ਕਰਦਿਆਂ ਇਕਬਾਲ ਸਿੰਘ ਖੇੜਾ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਹਮਾਇਮੀ ਕੰਪਨੀਆਂ ਨੂੰ ਕਿਸਾਨੀ ਬਿੱਲ ਦੇ ਰੱਦ ਹੋਣ ਤਕ ਖੁੱਲਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਇਨ੍ਹਾਂ ਤਿੰਨ ਚਾਰ ਕੰਪਨੀਆਂ ਨੂੰ ਹੀ ਫਾਇਦੇ ਦਿੱਤੇ ਜਾ ਰਹੇ ਹਨ ਅਤੇ ਕਿਸਾਨੀ ਨੂੰ ਢਾਹ ਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬਿੱਲਾਂ ਦੇ ਰੱਦ ਹੋਣ ਤਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਦਇਆ ਸਿੰਘ ਮੇਘੋਵਾਲ, ਹਰਪ੍ਰਰੀਤ ਸਿੰਘ ਬੈਂਸ, ਜੈਲਦਾਰ ਗੁਰਿੰਦਰ ਸਿੰਘ, ਬਲਵਿੰਦਰ ਸਿੰਘ ਸਰਪੰਚ ਖ਼ੇੜਾ, ਰਾਜ ਕੁਮਾਰ ਰਾਜੂ, ਦਵਿੰਦਰ ਸਿੰਘ ਬਾਹੋਵਾਲ, ਜਸਵਿੰਦਰ ਸਿੰਘ ਹਵੇਲੀ, ਰਵਿੰਦਰਪਾਲ ਸਿੰਘ ਰਾਏ, ਪਰਮਜੀਤ ਸਿੰਘ ਬਾਹੋਵਾਲ, ਇੰਦਰਵੀਰ ਸਿੰਘ ਡਾਨਸੀਵਾਲ, ਅਮਨਪ੍ਰਰੀਤ ਸਿੰਘ ਬੱਢੋਆਣ, ਗਗਨ ਸਿੰਘ, ਗੱਗੂ ਲੰਗੇਰੀ, ਰਾਹੁਲ ਕੁਮਾਰ ਪਦਰਾਣਾ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਆਗੂ ਵੀ ਹਾਜ਼ਰ ਸਨ।