ਪ੍ਰਦੀਪ ਭਨੋਟ, ਨਵਾਂਸ਼ਹਿਰ

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅੰਦਰ ਕੋਰੋਨਾ ਦਾ ਕਹਿਰ ਹੁਣ ਸਮਾਪਤ ਹੋਣ ਦੇ ਕਿਨਾਰੇ ਆ ਪੁੱਜਾ ਹੈ। ਅੱਜ ਜ਼ਿਲ੍ਹੇ 'ਚ ਕੋਰੋਨਾ ਦੇ 2 ਨਵੇਂ ਮਾਮਲੇ ਆਏ ਹਨ। ਸਿਵਲ ਸਰਜਨ ਡਾ. ਰਾਜਿੰਦਰ ਪ੍ਰਸਾਦ ਭਾਟੀਆ ਨੇ ਦੱਸਿਆ ਕਿ ਨਵਾਂਸ਼ਹਿਰ 'ਚ 0, ਰਾਹੋਂ-0 ਅਤੇ ਬੰਗਾ-1, ਸੁੱਜੋਂ-0, ਮੁਜਫਰਪੁਰ-0, ਮੁਕੰਦਪੁਰ 'ਚ 1, ਬਲਾਚੌਰ-0, ਸੜੋਆ 'ਚ 0 ਕੋਰੋਨਾ ਪਾਜ਼ੇਟਿਵ ਮਰੀਜ ਆਏ ਹਨ।

ਜ਼ਿਲ੍ਹੇ 'ਚ ਕੁੱਲ 41012 ਲੋਕਾਂ ਨੇ ਕਰਵਾਏ ਕੋਰੋਨਾ ਟੈੱਸਟ, 61 ਦੀ ਮੌਤ

ਸਿਵਲ ਸਰਜਨ ਡਾ. ਰਾਜਿੰਦਰ ਪ੍ਰਸਾਦ ਭਾਟੀਆ ਨੇ ਦੱਸਿਆ ਕਿ ਅੱਜ ਤੱਕ ਜ਼ਿਲ੍ਹੇ ਵਿਚ 41012 ਲੋਕਾਂ ਦੇ ਕੋਰੋਨਾ ਟੈੱਸਟ ਕੀਤੇ ਗਏ ਹਨ। ਜਿਸ ਵਿਚੋਂ 1864 ਕੋਰੋਨਾ ਪਾਜ਼ੇਟਿਵ ਆਏ ਹਨ। ਇਨ੍ਹਾਂ ਵਿਚੋਂ 1758 ਮਰੀਜ ਸਿਹਤਯਾਬ ਅਤੇ 61 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 0 ਦੀ ਟੈੱਸਟ ਰਿਪੋਰਟ ਹਾਲੇ ਆਉਣੀ ਬਾਕੀ ਹਨ। ਉਨ੍ਹਾਂ ਦੱਸਿਆ ਕਿ 26 ਨੂੰ ਹੋਮ ਕੁਆਰਨਟਾਇਨ, 37 ਲੋਕਾਂ ਨੰੂ ਹੋਮ ਆਈਸੋਲੇਸ਼ਨ ਕੀਤਾ ਗਿਆ ਹੈ। ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ 3, ਪਟਿਆਲਾ-1, ਲੁਧਿਆਣਾ-2, ਰਾਜਾ ਹਸਪਤਾਲ-1, ਜਲੰਧਰ-1, ਰੋਪੜ-1, ਆਈਵੀ ਨਵਾਂਸ਼ਹਿਰ- 2 ਮਰੀਜ ਜੇਰੇ ਇਲਾਜ ਹਨ। ਹਸਪਤਾਲਾਂ ਵਿਚ 48 ਐੈਕਟਿਵ ਕੇਸ ਵਿਚੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ 45 ਜਦੋਂ ਕਿ 3 ਮਰੀਜ ਹੋਰਨਾਂ ਜ਼ਿਲਿ੍ਹਆਂ ਨਾਲ ਸਬੰਧਤ ਹਨ। ਅੱਜ 698 ਲੋਕਾਂ ਦੇ ਸੈਂਪਲ ਲਏ ਗਏ।

ਕੋਵਿਡ 19 ਤਹਿਤ ਡਾ. ਅੰਬੇਡਕਰ ਭਵਨ 'ਤੇ ਧਵਨ ਹਸਪਤਾਲ 'ਚ ਕੀਤੀ ਸੈਂਪਲਿੰਗ

ਸਿਵਲ ਸਰਜਨ ਡਾ. ਰਾਜਿੰਦਰ ਪ੍ਰਸਾਦ ਭਾਟੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਵਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਅਤੇ ਡਾ. ਮਨਪ੍ਰਰੀਤ ਅਤੇ ਡਾ. ਮੋਨਿਕਾ ਦੀ ਅਗਵਾਹੀ ਵਿਚ ਅੱਜ ਜਿਲ੍ਹਾ ਹਸਪਤਾਲ ਨਵਾਂਸ਼ਹਿਰ ਦੀਆਂ ਟੀਮਾਂ ਵੱਲੋਂ ਅੱਜ ਡਾ. ਅੰਬੇਡਕਰ ਭਵਨ ਤੋਂ 21 ਅਤੇ ਧਵਨ ਹਸਪਤਾਲ ਤੋਂ 43 ਸੈਂਪਲ ਲਏ ਗਏ। ਇਸ ਮੌਕੇ ਤਰਸੇਮ ਲਾਲ ਬੀਈਈ ਵੱਲੋਂ ਸਰੀਰਕ ਦੁਰੀ ਬਣਾਈ ਰੱਖਣ ਲਈ, ਮੂੰਹ ਢੱਕ ਕੇ ਰੱਖਣ ਹੱਥ ਵਾਰ ਵਾਰ ਧੋਣ ਲਈ ਸਿਹਤ ਸਿੱਖਿਆ ਦਿੱਤੀ। ਇਸ ਮੌਕੇ ਬਲਵਿੰਦਰ ਕੌਰ ਐਲਐੱਚਵੀ, ਗੁਰਪ੍ਰਰੀਤ ਸਿੰਘ, ਡਾ. ਅਮਰਜੀਤ ਕੌਰ ਿਢੱਲੋਂ, ਜੀਵਨ ਲਤਾ, ਜਸਪ੍ਰਰੀਤ ਕੌਰ, ਨਵਜੋਤ, ਰਣਧੀਰ ਸਿੰਘ, ਗੁਰਮੁਖ ਸਿੰਘ, ਪਰਵੀਨ ਕੁਮਾਰ ਫਾਰਮੇਸੀ ਅਫ਼ਸਰ, ਜਸਵੀਰ ਸਿੰਘ, ਸਤਨਾਮ, ਜਸਪ੍ਰਰੀਤ, ਰਾਜੇਸ਼ ਕੁਮਾਰ, ਨੀਰਜ ਕੁਮਾਰ, ਰਣਧੀਰ ਸਿੰਘ, ਬਲਵੀਰ, ਮਨਪ੍ਰਰੀਤ ਕੌਰ, ਬਲਜੀਤ ਕੌਰ, ਮਨਜੀਤ ਕੌਰ, ਜੋਤੀ, ਕਾਂਤਾ, ਕਮਲਜੀਤ ਕੌਰ, ਜਸਪ੍ਰਰੀਤ, ਮਨਜੀਤ, ਸ਼ੀਲਾ ਆਸ਼ਾ ਅਤੇ ਪੀਸੀਆਰ ਦੀ ਟੀਮ ਹਾਜ਼ਰ ਸਨ।