ਨਰਿੰਦਰ ਮਾਹੀ, ਬੰਗਾ : ਇਥੋਂ ਨੇੜਲੇ ਪਿੰਡ ਥਾਂਦੀਆਂ ਜ਼ਿਲ੍ਹਾ ਸਹੀਦ ਭਗਤ ਸਿੰਘ ਨਗਰ ਦੇ ਸਰਪੰਚ ਕੁਲਵਰਨ ਸਿੰਘ ਦੇ ਘਰ ਅਣਪਛਾਤਿਆਂ ਵਲੋਂ ਹਮਲਾ ਕਰਨ ਦਾ ਸਮਾਚਾਰ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਕੁਲਵਰਨ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 10 ਕ ਵਜੇ ਤੋਂ ਬਾਅਦ ਘਰ ਦੇ ਮੇਨ ਗੇਟ 'ਤੇ ਖੜਾਕਾ ਹੁੰਦਾ ਹੋਇਆ ਸੁਣਿਆ ਤਾਂ ਮੈਂ ਕੋਠੇ ਉਤੇ ਚੜ੍ਹਕੇ ਦੇਖਿਆ ਤਾਂ ਗੇਟ ਭੰਨਣ ਵਾਲੇ ਭੱਜ ਚੁੱਕੇ ਸਨ। ਜਦੋਂ ਸਵੇਰੇ ਉੱਠਕੇ ਦੇਖਿਆ ਤਾਂ ਗੇਟ ਤੇ ਤੇਜਧਾਰ ਹਥਿਆਰਾਂ ਨਾਲ ਬਹੁਤ ਸਾਰੇ ਕੀਤੇ ਹਮਲੇ ਦਿਖਾਈ ਦੇ ਰਹੇ ਸਨ। ਗੇਟ ਤੇ ਲੱਗੀ ਫਾਈਵਰ ਕਈ ਥਾਂ ਤੋਂ ਟੁੱਟੀ ਹੋਈ ਸੀ। ਇਸ ਦੀ ਸੂਚਨਾ ਤੁਰੰਤ ਬੰਗਾ ਪੁਲਿਸ ਨੂੰ ਦਿੱਤੀ ਗਈ। ਜਿਨ੍ਹਾਂ ਮੌਕੇ 'ਤੇ ਪਹੁੰਚ ਕਾਰਵਾਈ ਆਰੰਭ ਕਰ ਦਿੱਤੀ ਤੇ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।