ਲਖਵਿੰਦਰ ਸੋਨੰੂ, ਨਵਾਂਸ਼ਹਿਰ

ਸਥਾਨਕ ਪ੍ਰਕਾਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਸਿਵਲ ਹਸਪਤਾਲ ਨਵਾਂਸ਼ਹਿਰ ਦੀ ਟੀਮ ਵੱਲੋਂ ਜਿਸ ਵਿਚ ਸੀਐੱਚਓ ਗੁਰਪ੍ਰਰੀਤ ਸਿੰਘ, ਮਨਪ੍ਰਰੀਤ ਸਿੰਘ ਅਤੇ ਬਲਾਕ ਅਕਸਟੈਨਸ਼ਨ ਐਜੂਕੇਟਰ ਤਰਸੇਮ ਲਾਲ ਨੇ ਸਕੂਲ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਦੇ ਕੋਵਿਡ-19 ਦੇ 31 ਟੈੱਸਟ ਕੀਤੇ ਗਏ। ਜੋ ਕਿ ਸਾਰੇ ਦੇ ਸਾਰੇ ਨੈਗਟਿਵ ਰਹੇ। ਸਕੂਲ ਡਾਇਰੈਕਟਰ ਸੁੱਖਰਾਜ ਸਿੰਘ ਨੇ ਸਿਵਲ ਹਸਪਤਾਲ ਨਵਾਂਸ਼ਹਿਰ ਤੋਂ ਆਈ ਟੀਮ ਦਾ ਧੰਨਵਾਦ ਕੀਤਾ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਦੀ ਇਨ-ਬਿਨ ਪਾਲਣਾ ਕਰਦੇ ਹੋਏ ਸਟਾਫ 'ਤੇ ਬੱਚਿਆਂ ਦੀ ਸੁੱਰਿਖਆ ਨੂੰ ਮੁੱਖ ਰੱਖਿਆ। ਇਸ ਮੌਕੇ ਪਿ੍ਰੰਸੀਪਲ ਤਜਿੰਦਰ ਕੌਰ, ਸੁਰਿੰਦਰ ਕੌਰ, ਸ਼ਿਖਾ ਸ਼ਰਮਾ, ਰਜਨੀ ਬਾਲਾ, ਸੁਖਵਿੰਦਰ ਸਿੰਘ, ਦਲਵੀਰ ਸਿੰਘ ਅਤੇ ਇੰਦਰਜੀਤ ਸਿੰਘ ਹਾਜ਼ਰ ਸਨ।

ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਕਰਵਾਇਆ ਸਮਾਗਮ

ਜ਼ਿਲ੍ਹਾ ਮੈਡੀਕਲ ਕਮਿਸ਼ਨਰ ਡਾ. ਰਾਜ ਰਾਣੀ ਦੀਆਂ ਹਦਾਇਤਾਂ ਅਨੁਸਾਰ ਸਕੂਲ ਡਾਇਰੈਕਟਰ ਸੁਖਰਾਜ ਸਿੰਘ ਦੀ ਅਗਵਾਈ 'ਚ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਪਿ੍ਰੰ: ਤਜਿੰਦਰ ਕੌਰ ਦੇ ਸਹਿਯੋਗ ਨਾਲ ਪ੍ਰਕਾਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਜਿਸ ਵਿਚ ਤਰਸੇਮ ਲਾਲ ਬੀਈਈ ਨੇ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਆਪਣੇ ਆਲੇ ਦੁਆਲੇ ਵਿਚ ਜੇਕਰ ਕੋਈ ਵੀ ਵੀਰ ਨਸ਼ਾ ਕਰਦਾ ਹੋਵੇ ਤਾਂ ਉਸ ਨੂੰ ਪਿਆਰ ਨਾਲ ਆਪਣੇ ਬੱਚਿਆਂ ਵਾਂਗ ਸਮਝਾ ਕੇ ਜ਼ਿਲ੍ਹਾ ਹਸਪਤਾਲ ਵਿਖੇ ਬਣੇ ਓਟ ਸੈਂਟਰ ਇਲਾਜ ਲਈ ਭੇਜਣਾ ਚਾਹੀਦਾ ਹੈ। ਇਸ ਮੌਕੇ ਸਕੂਲ ਦੇ ਅਧਿਆਪਕਾਂ ਅਮਿਤਾ ਸਰੀਨ ਅਤੇ ਸਮੂਹ ਸਟਾਫ਼ ਵੱਲੋਂ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੀ ਟੀਮ ਗੁਰਪ੍ਰਰੀਤ ਸਿੰਘ ਸੀਐੱਚਓ, ਜਸਪ੍ਰਰੀਤ ਕੌਰ, ਸਤਨਾਮ ਰਾਮ, ਸਕੂਲ ਦੇ ਸਮੂਹ ਅਧਿਆਪਕਾ, ਡਰਾਈਵਰਾਂ, ਜੋਤੀ, ਰਿੰਪੀ ਸਹੋਤਾ ਆਦਿ ਹਾਜ਼ਰ ਸਨ।