ਬੱਗਾ ਸੇਲਕੀਆਣਾ, ਉੜਾਪੜ

ਕੋਰੋਨਾ ਮਹਾਮਾਰੀ ਦੌਰਾਨ ਜਿਥੇ ਸਰਕਾਰ ਨੇ ਹਰ ਸੰਭਵ ਮਦਦ ਕੀਤੀ ਵੱਖ-ਵੱਖ ਸੰਸਥਾਵਾਂ, ਪ੍ਰਬੰਧਕ ਕਮੇਟੀਆਂ, ਜਥੇਬੰਦੀਆਂ, ਗਰਾਮ ਪੰਚਾਇਤਾਂ ਨੇ ਬਹੁਤ ਸਹਿਯੋਗ ਕੀਤਾ ਅਤੇ ਲਗਾਤਾਰ ਚਾਰ ਮਹੀਨੇ ਪੰਜ ਪੀਰ ਧਾਰਮਿਕ ਅਸਥਾਨ ਬਾਬਾ ਪ੍ਰਕਾਸ਼ ਸਿੰਘ ਡੇਰਾ ਫਾਂਬੜਾ ਦੇ ਮੁੱਖ ਸੇਵਾਦਾਰ ਬਾਬਾ ਅਮਰਜੀਤ ਸਿੰਘ ਵੱਲੋਂ ਇਲਾਕੇ 'ਚ ਜਿੰਨੇ ਵੀ ਪੁਲਿਸ ਦੇ ਨਾਕੇ ਸਨ। ਉਨ੍ਹਾਂ ਨਾਕਿਆਂ 'ਤੇ ਡਿਊਟੀ ਨਿਭਾ ਰਹੇ ਪੁਲਿਸ ਮੁਲਾਜ਼ਮ, ਸਿਹਤ ਵਿਭਾਗ ਦੇ ਵਲੰਟੀਅਰਾਂ ਲਈ ਲੰਗਰ ਅਤੇ ਚਾਹ ਪਾਣੀ, ਰਾਸ਼ਨ ਕਿੱਟਾਂ, ਸੈਨੇਟਾਈਜਰ, ਮਾਸਿਕ ਆਦਿ ਦਾ ਪ੍ਰਬੰਧ ਕੀਤਾ ਗਿਆ। ਪੁਲਿਸ ਮੁਲਾਜ਼ਮਾਂ, ਸਿਹਤ ਕਰਮਚਾਰੀ, ਵਲੰਟੀਅਰ 'ਤੇ ਪੱਤਰਕਾਰਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਕਾਰਜ ਲਈ ਪਿੰਡ ਨੰਗਲ ਜੱਟਾਂ, ਖੁਰਦਾਂ, ਚੱਕਦਾਨਾ, ਉੜਾਪੜ ਆਦਿ ਦੀਆਂ ਸਮੂਹ ਗਰਾਮ ਪੰਚਾਇਤਾਂ ਵੱਲੋਂ ਬਾਬਾ ਅਮਰਜੀਤ ਸਿੰਘ ਫਾਂਬੜਾ ਦਾ ਵਿਸ਼ੇਸ਼ ਸਨਮਾਨ ਕੀਤਾ। ਅੰਤ ਵਿਚ ਇਸ ਸਨਮਾਨ ਬਦਲੇ ਬਾਬਾ ਅਮਰਜੀਤ ਸਿੰਘ ਨੇ ਸਾਰੀਆਂ ਪੰਚਾਇਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰੇਕ ਇਨਸਾਨ 'ਚ ਰੱਬ ਵਸਦਾ ਹੈ ਅਤੇ ਲੋੜਵੰਦ ਦੀ ਸਹਾਇਤਾ ਕਰਨ ਅਕਾਲ ਪੁਰਖ ਵੀ ਖੁਸ਼ ਹੁੰਦਾ ਹੈ। ਸਾਨੂੰ ਸਮਾਜ ਦੇ ਕਾਰਜਾਂ 'ਚ ਵੱਧ ਤੋਂ ਵੱਧ ਸਹਿਜੋਗ ਦੇਣਾ ਚਾਹੀਦਾ ਹੈ। ਇਸ ਮੌਕੇ ਅਜਮੇਰ ਸਿੰਘ ਸਾਬਕਾ ਸਰਪੰਚ ਨੰਗਲ ਜੱਟਾਂ, ਸਰਪੰਚ ਅੰਜਨਾ ਕੈਰੋਂ ਚੱਕਦਾਨਾ, ਸਰਪੰਚ ਸੁਰਿੰਦਰ ਸਿੰਘ ਉੜਾਪੜ, ਸਰਪੰਚ ਚਰਨਜੀਤ ਕੌਰ ਖੁਰਦਾਂ, ਮਨਜੀਤ ਸਿੰਘ ਚੱਕਦਾਨਾ, ਸੁਖਵਿੰਦਰ ਸਿੰਘ, ਸੱਤਪਾਲ ਪਾਲੀ, ਸੁਖਵਿੰਦਰ ਸਿੰਘ, ਤਰਸੇਮ ਲਾਲ ਨੰਗਲ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।