ਅਸ਼ਵਨੀ ਵਰਮਾ, ਕਾਠਗੜ੍ਹ

ਸਨਫਾਰਮਾ ਕਮਿਊਨਟੀ ਹੈਲਥ ਕੇਅਰ ਸੁਸਾਇਟੀ ਟੌਂਸਾ ਵੱਲੋਂ ਪਿੰਡ ਚਾਹਲਾਂ ਇਕ ਫਰੀ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿਚ ਮੌਸਮੀ ਵਾਇਰਲ, ਸ਼ੂਗਰ ਚੈੱਕਅਪ ਅਤੇ ਗਰਭਵਤੀ ਮਹਿਲਾਵਾਂ ਦੇ ਫਰੀ ਚੈੱਕਅਪ ਕੀਤੇ ਗਏ। ਇਸ ਮੌਕੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਡਾ. ਵਿਨੋਦ ਸਿੰਘ ਸਚਦੇਵਾ ਨੇ ਦੱਸਿਆ ਕਿ ਇਹ ਫਰੀ ਮੈਡੀਕਲ ਕੈਂਪ ਸਨਫਾਰਮਾ ਵੱਲੋਂ ਬਲਾਕ ਬਲਾਚੌਰ ਦੇ ਪਿੰਡਾਂ ਵਿਚ ਲਗਾਏ ਜਾ ਰਹੇ ਹਨ। ਜਿਸ ਵਿਚ ਐਤਵਾਰ ਨੂੰ ਛੁੱਟੀ ਹੁੰਦੀ ਹੈ ਅਤੇ ਜਿਸ ਦਿਨ ਜਿਸ ਪਿੰਡ ਵਿਚ ਇਹ ਕੈਂਪ ਲਗਾਇਆ ਜਾਂਦਾ ਹੈ। ਉਸ ਪਿੰਡ ਦੀ ਦੁਬਾਰਾ ਪੰਦਰਾਂ ਦਿਨ ਬਾਅਦ ਵਾਰੀ ਆਉਂਦੀ ਹੈ। ਇਹ ਕੈਂਪ ਗ਼ਰੀਬਾਂ ਮਜ਼ਦੂਰਾਂ ਅਤੇ ਪ੍ਰਵਾਸੀ ਲੇਬਰ ਵਾਸਤੇ ਵਰਦਾਨ ਸਿੱਧ ਹੋ ਰਿਹਾ ਹੈ। ਹਰ ਇਕ ਨੂੰ ਚੰਗੀ ਸਿਹਤ ਮਿਲੇ ਅਤੇ ਹਰ ਕੋਈ ਤੰਦਰੁਸਤ ਰਹੇ। ਇਹੀ ਇਸ ਕੈਂਪ ਦਾ ਮੁੱਖ ਉਦੇਸ਼ ਹੈ। ਇਸ ਕੈਂਪ ਦੇ ਸਟਾਫ਼ ਵਿਚ ਡਾ. ਵਿਨੋਦ ਸਿੰਘ ਸਚਦੇਵਾ, ਏਐੱਨਐੱਮ ਆਸ਼ਾ ਦੇਵੀ, ਏਐੱਨਐੱਮ ਜਸਵਿੰਦਰ ਕੌਰ ਅਤੇ ਚੈੱਕਅਪ ਕਰਾਉਣ ਆਏ ਮਰੀਜ਼ਾਂ ਵਿਚ ਰੌਣਕੀ ਰਾਮ, ਫੌਜੀ ਸੁਰਜੀਤ ਸਿੰਘ, ਬਲਵੀਰ ਸਿੰਘ, ਭਾਗੋ ਦੇਵੀ, ਸੁਰਜੀਤ ਕੌਰ, ਮਨੀਸ਼ਾ, ਗੁਰਮੀਤ ਕੌਰ ਅਤੇ ਜਸਵੀਰ ਕੁਮਾਰ ਮਿਸਤਰੀ ਮੌਜੂਦ ਸਨ।