ਪ੍ਰਦੀਪ ਭਨੋਟ, ਨਵਾਂਸ਼ਹਿਰ

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅੰਦਰ ਕੋਰੋਨਾ ਦਾ ਕਹਿਰ ਹੁਣ ਘਟਦਾ ਜਾ ਰਿਹਾ ਹੈ। ਅੱਜ ਜ਼ਿਲ੍ਹੇ 'ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਹਨ। ਸਿਵਲ ਸਰਜਨ ਡਾ. ਰਾਜਿੰਦਰ ਪ੍ਰਸਾਦ ਭਾਟੀਆ ਨੇ ਦੱਸਿਆ ਕਿ ਨਵਾਂਸ਼ਹਿਰ 'ਚ 1, ਰਾਹੋਂ-1 ਅਤੇ ਬੰਗਾ-0, ਸੁੱਜੋਂ-1, ਮੁਜਫਰਪੁਰ-1, ਮੁਕੰਦਪੁਰ 'ਚ 1, ਬਲਾਚੌਰ-0, ਸੜੋਆ 'ਚ 0 ਕੋਰੋਨਾ ਪਾਜ਼ੇਟਿਵ ਮਰੀਜ ਆਏ ਹਨ।

ਜ਼ਿਲ੍ਹੇ 'ਚ ਕੁਲ 39643 ਲੋਕਾਂ ਨੇ ਕਰਵਾਏ ਕੋਰੋਨਾ ਟੈੱਸਟ, 61 ਦੀ ਮੌਤ

ਸਿਵਲ ਸਰਜਨ ਡਾ. ਰਾਜਿੰਦਰ ਪ੍ਰਸਾਦ ਭਾਟੀਆ ਨੇ ਦੱਸਿਆ ਕਿ ਅੱਜ ਤੱਕ ਜ਼ਿਲ੍ਹੇ ਵਿਚ 39643 ਲੋਕਾਂ ਦੇ ਕੋਰੋਨਾ ਟੈੱਸਟ ਕੀਤੇ ਗਏ ਹਨ। ਜਿਸ ਵਿਚੋਂ 1839 ਕੋਰੋਨਾ ਪਾਜ਼ੇਟਿਵ ਆਏ ਹਨ। ਇਨ੍ਹਾਂ ਵਿਚੋਂ 1697 ਮਰੀਜ ਸਿਹਤਯਾਬ ਅਤੇ 61 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 0 ਦੀ ਟੈੱਸਟ ਰਿਪੋਰਟ ਹਾਲੇ ਆਉਣੀ ਬਾਕੀ ਹਨ। ਉਨ੍ਹਾਂ ਦੱਸਿਆ ਕਿ 26 ਨੂੰ ਹੋਮ ਕੁਆਰਨਟਾਇਨ, 73 ਲੋਕਾਂ ਨੰੂ ਹੋਮ ਆਈਸੋਲੇਸ਼ਨ ਕੀਤਾ ਗਿਆ ਹੈ। ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ 5, ਲੁਧਿਆਣਾ-2, ਰਾਜਾ ਹਸਪਤਾਲ-4, ਜਲੰਧਰ-1, ਆਈਵੀ ਹਸਪਤਾਲ 1 ਮਰੀਜ ਜੇਰੇ ਇਲਾਜ ਹਨ। ਹਸਪਤਾਲਾਂ ਵਿਚ 86 ਐੈਕਟਿਵ ਕੇਸ ਵਿਚੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ 72 ਜਦੋਂ ਕਿ 14 ਮਰੀਜ ਹੋਰਨਾਂ ਜ਼ਿਲਿ੍ਹਆਂ ਨਾਲ ਸਬੰਧਤ ਹਨ। ਅੱਜ 491 ਲੋਕਾਂ ਦੇ ਸੈਂਪਲ ਲਏ ਗਏ।