ਸ਼ੇਰ ਜੰਗ ਰਾਣਾ, ਜਤਿੰਦਰ ਪਾਲ ਕਲੇਰ, ਰੈਲਮਾਜਰਾ/ਕਾਠਗੜ੍ਹ : ਰੋਪੜ-ਫਗਵਾੜਾ ਮੁੱਖ ਮਾਰਗ ਦੇ ਰਿਆਤ ਬਾਹਰਾ ਕਾਲਜ ਰੈਲਮਾਜਰਾ ਲਾਗੇ ਇਕ ਟਰੱਕ ਅਤੇ ਕਰੇਟਾ ਗੱਡੀ ਵਿਚਾਲੇ ਹੋਈ ਟੱਕਰ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਕੁੰਸ਼ ਪਠਾਨੀਆ ਪੁੱਤਰ ਸਰਬਜੀਤ ਸਿੰਘ ਵਾਸੀ ਬੰਬੋਵਾਲ ਥਾਣਾ ਹਾਜੀਪੁਰ ਜ਼ਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ ਉਹ ਆਪਣੇ ਦੋਸਤ ਅੰਕਿਤ ਗਾਂਧੀ ਪੁੱਤਰ ਬੀਰ ਸਿੰਘ ਗਾਂਧੀ ਵਾਸੀ ਰਾਣੀਪੁਰ ਥਾਣਾ ਸ਼ਾਹਪੁਰ ਕੰਡੀ ਜੁਗਿਆਲ ਜ਼ਿਲ੍ਹਾ ਪਠਾਨਕੋਟ, ਮਨਪ੍ਰੀਤ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਰਾਣੀਪੁਰ ਥਾਣਾ ਸ਼ਾਹਪੁਰ ਕੰਡੀ ਜੁਗਿਆਲ ਜ਼ਿਲ੍ਹਾ ਪਠਾਨਕੋਟ, ਜੀਤ ਸਿੰਘ ਉਰਫ ਗੋਪੀ ਪੁੱਤਰ ਰਣਬੀਰ ਸਿੰਘ ਵਾਸੀ ਬੰਬੋਵਾਲ ਥਾਣਾ ਹਾਜੀਪੁਰ ਅਤੇ ਅਮਨਦੀਪ ਸਿੰਘ ਸੰਧੂ ਪੁੱਤਰ ਬਹਾਦਰ ਸਿੰਘ ਵਾਸੀ ਬੜੋਈ ਥਾਣਾ ਸ਼ਾਹਪੁਰ ਕੰਡੀ ਜੁਗਿਆਲ ਜ਼ਿਲ੍ਹਾ ਪਠਾਨਕੋਟ ਨਾਲ ਪਠਾਨਕੋਟ ਤੋਂ ਚੰਡੀਗੜ੍ਹ ਨੂੰ ਜਾ ਰਹੇ ਸੀ ਕਿਉਂ ਕਿ ਮੇਰੇ ਦੋਸਤ ਅੰਕਿਤ ਗਾਂਧੀ ਦੀ ਭੈਣ ਦੀ ਸ਼ਾਦੀ ਮਿਤੀ 9-11-2020 ਨੂੰ ਹੋਣੀ ਹੈ ਜੋ ਸ਼ਾਦੀ ਦੇ ਕਾਰਡ ਦੇਣ ਲਈ ਰਿਸ਼ਤੇਦਾਰੀ ਵਿਚ ਚੰਡੀਗੜ੍ਹ ਜਾ ਰਹੇ ਸੀ ਜਦੋਂ ਉਹ ਰਿਆਤ ਕਾਲਜ ਰੈਲਮਾਜਰਾ ਥਾਣਾ ਕਾਠਗੜ੍ਹ ਲਾਗੇ ਪੁੱਜੇ ਤਾਂ ਅੱਗੇ ਇਕ ਟਰੱਕ ਨੰਬਰ ਪੀਬੀ 07 ਬੀਵੀ 4525 ਜਾ ਰਿਹਾ ਸੀ। ਜਿਸ ਦਾ ਡਰਾਈਵਰ ਬੜੇ ਗਲਤ ਤਰੀਕੇ ਨਾਲ ਟਰੱਕ ਨੂੰ ਸੜਕ ਦੇ ਵਿਚਕਾਰ ਘੁੰਮਾਉਂਦਾ ਹੋਇਆ ਬੜੀ ਤੇਜ ਰਫਤਾਰ ਨਾਲ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਹ ਕਰੇਟਾ ਗੱਡੀ ਨੰਬਰ ਪੀਬੀ 35 ਏਈ 3521 ਜਿਸ ਵਿਚ ਸਵਾਰ ਸਨ ਉਸ ਨੂੰ ਅਮਨਦੀਪ ਸਿੰਘ ਉਰਫ ਸੰਧੂ ਪੁੱਤਰ ਬਹਾਦਰ ਸਿੰਘ ਵਾਸੀ ਬੜੋਈ ਪਠਾਨਕੋਟ ਚਲਾ ਰਿਹਾ ਸੀ। ਜਦੋਂ ਅਮਨਦੀਪ ਸਿੰਘ ਟਰੱਕ ਨੂੰ ਕਰਾਸ ਕਰਨ ਲੱਗਾ ਤਾਂ ਟਰੱਕ ਚਾਲਕ ਨੇ ਟਰੱਕ ਤੇਜ ਰਫਤਾਰ ਨਾਲ ਗੱਡੀ ਕਰੇਟਾ ਵੱਲ ਘੁੰਮਾਕੇ ਅੱਗੇ ਬੜੀ ਅਣਗਹਿਲੀ ਅਤੇ ਲਾਪਰਵਾਹੀ ਨਾਲ ਬ੍ਰੇਕ ਲਗਾ ਦਿੱਤੀ। ਜਿਸ ਨਾਲ ਸਾਡੀ ਕਰੇਟਾ ਗੱਡੀ ਟਰੱਕ ਡਰਾਈਵਰ ਦੀ ਪਿਛਲੇ ਪਾਸੇ ਵੱਜੀ। ਜਿਸ ਨਾਲ ਗੱਡੀ ਥੱਲੇ ਫਸ ਗਈ ਅਤੇ ਟਰੱਕ ਰੁਕ ਗਿਆ ਮੌਕੇ ਪਰ ਰਾਹਗੀਰਾਂ ਨੇ ਲੋਕਲ ਪੁਲਿਸ ਦੀ ਮਦਦ ਨਾਲ ਸਵਾਰੀ ਦਾ ਇੰਤਜਾਮ ਕਰਕੇ ਸਿਵਲ ਹਸਪਤਾਲ ਰੋਪੜ ਪਹੁੰਚਾਇਆ ਜਿਥੇ ਐਕਸੀਡੈਂਟ ਵਿਚ ਅੰਕਿਤ ਗਾਂਧੀ, ਅਮਨਦੀਪ ਸਿੰਘ ਸੰਧੂ, ਜੀਤ ਸਿੰਘ ਗੋਪੀ ਦੀ ਮੌਕੇ ਪਰ ਮੌਤ ਹੋ ਗਈ। ਮਨਪ੍ਰਰੀਤ ਸਿੰਘ ਜੀਐਮਸੀਐੱਚ ਸੈਕਟਰ 16 ਚੰਡੀਗੜ੍ਹ ਵਿਖੇ ਜੇਰੇ ਇਲਾਜ ਹੈ। ਪੁਲਿਸ ਨੇ ਟਰੱਕ ਚਾਲਕ ਪਰਮਜੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਹੰਦੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।