ਪ੍ਰਦੀਪ ਭਨੋਟ, ਨਵਾਂਸ਼ਹਿਰ : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅੰਦਰ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਜ਼ਿਲ੍ਹੇ 'ਚ ਕੋਰੋਨਾ ਦੇ 33 ਨਵੇਂ ਮਾਮਲਿਆਂ ਦੀ ਪੁਸ਼ਟੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ। ਜਿਸ ਵਿਚ ਨਵਾਂਸ਼ਹਿਰ 'ਚ 4, ਰਾਹੋਂ 'ਚ 7, ਬੰਗਾ 'ਚ 5, ਸੁੱਜੋਂ 'ਚ 1, ਮੁਜਫਰਪੁਰ 'ਚ 5, ਮੁਕੰਦਪੁਰ 'ਚ 2, ਬਲਾਚੌਰ 'ਚ 8, ਸੜੋਆ 'ਚ 1 ਕੋਰੋਨਾ ਪਾਜ਼ੇਟਿਵ ਮਰੀਜ਼ ਆਏ ਹਨ।

ਜ਼ਿਲ੍ਹੇ 'ਚ 34904 ਲੋਕਾਂ ਨੇ ਕਰਵਾਏ ਕੋਰੋਨਾ ਟੈਸਟ

ਸਿਵਲ ਸਰਜਨ ਡਾ. ਰਾਜਿੰਦਰ ਪ੍ਰਸਾਦ ਭਾਟੀਆ ਨੇ ਦੱਸਿਆ ਕਿ ਅੱਜ ਤੱਕ ਜ਼ਿਲ੍ਹੇ ਵਿਚ 34904 ਲੋਕਾਂ ਦੇ ਕੋਰੋਨਾ ਟੈੱਸਟ ਕੀਤੇ ਗਏ ਹਨ। ਜਿਸ ਵਿਚੋਂ 1645 ਕੋਰੋਨਾ ਪਾਜ਼ੇਟਿਵ ਆਏ ਹਨ। ਇਨ੍ਹਾਂ ਵਿਚੋਂ 1350 ਮਰੀਜ ਸਿਹਤਯਾਬ ਅਤੇ 47 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 10 ਦੇ ਟੈੱਸਟ ਰਿਪੋਰਟ ਹਾਲੇ ਆਉਣੇ ਬਾਕੀ ਹਨ। ਉਨ੍ਹਾਂ ਦੱਸਿਆ ਕਿ 26 ਨੂੰ ਹੋਮ ਕੁਆਰਨਟਾਇਨ, 196 ਲੋਕਾਂ ਨੰੂ ਹੋਮ ਆਈਸੋਲੇਸ਼ਨ ਕੀਤਾ ਗਿਆ ਹੈ। ਕੇਸੀ ਇੰਸਟੀਚਿਉਟ ਨਵਾਂਸ਼ਹਿਰ ਵਿਖੇ 21, ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ 10, ਪਟਿਆਲਾ-2, ਲੁਧਿਆਣਾ-6, ਰਾਜਾ ਹਸਪਤਾਲ ਨਵਾਂਸ਼ਹਿਰ-7, ਜਲੰਧਰ-1, ਪੀਜੀਆਈ ਚੰਡੀਗੜ੍ਹ-0, ਆਈਵੀ ਹਸਪਤਾਲ ਨਵਾਂਸ਼ਹਿਰ 7 ਮਰੀਜ ਜੇਰੇ ਇਲਾਜ ਹਨ। ਹਸਪਤਾਲਾਂ ਵਿਚ 250 ਐੈਕਟਿਵ ਕੇਸ ਵਿਚੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ 248 ਜਦੋਂ ਕਿ 2 ਮਰੀਜ ਹੋਰਨਾਂ ਜ਼ਿਲਿ੍ਹਆਂ ਨਾਲ ਸਬੰਧਤ ਹਨ। ਅੱਜ 779 ਲੋਕਾਂ ਦੇ ਸੈਂਪਲ ਲਏ ਗਏ।