ਜਗਤਾਰ ਮਹਿੰਦੀਪੁਰੀਆ/ਤੇਜਿੰਦਰ ਜੋਤ, ਬਲਾਚੌਰ

ਬੀਤੇ ਦਿਨ ਕਿਸਾਨ ਵਿਰੋਧੀ ਤਿੰਨ ਆਰਡੀਨੈਂਸਾਂ ਦੇ ਰੋੋਸ ਵਜੋਂ ਕਾਂਗਰਸੀ ਪਾਰਟੀ ਵੱਲੋਂ ਕੀਤੇ ਰੋਸ ਮੁਜਾਹਰੇ ਦੌਰਾਨ ਪਾਰਟੀ ਵਰਕਰਾਂ ਉਪਰ ਕੀਤੇ ਨਜਾਇਜ਼ ਮੁਕੱਦਮਿਆਂ ਨੂੰ ਲੈਕੇ ਅੱਜ ਸਥਾਨਕ ਵਿਧਾਨ ਸਭਾ ਹਲਕਾ ਬਲਾਚੌਰ ਦੇ ਸਮੂਹ ਯੂਥ ਕਾਂਗਰਸੀ ਵਰਕਰਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਹੀਰਾ ਖੇਪੜ ਦੀ ਅਗਵਾਈ ਹੇਠ ਪੁਲਿਸ ਥਾਣਾ ਸਿਟੀ ਬਲਾਚੌਰ ਅੱਗੇ ਚੌਕ 'ਚ ਕੇਂਦਰ ਦੀ ਮੋਦੀ ਸਰਕਾਰ ਦਾ ਪੂਤਲਾ ਸਾੜ ਕੇ ਰੋਸ ਮੁਜ਼ਾਹਰਾ ਕੀਤਾ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਉਪਰੰਤ ਆਪਣੇ ਸੰਬੋਧਨ 'ਚ ਹੀਰਾ ਖੇਪੜ ਨੇ ਆਖਿਆ ਕਿ ਕੇਦਰ ਸਰਕਾਰ ਦਾ ਰਵੱਈਆਂ ਤਾਨਾਸ਼ਹੀ ਹੈ। ਜਿਸ ਵਲੋਂ ਪਹਿਲੋ ਕਿਸਾਨ ਵਿਰੋਧੀ ਬਿੱਲਾਂ ਨੂੰ ਲਾਗੂ ਕਰਕੇ ਧ੍ਰੋਹ ਕਮਾਈਆਂ ਅਤੇ ਉਸ ਦੇ ਨਾਲ ਹੀ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੜਕਾਂ 'ਤੇ ਰੋਸ ਮੁਜਾਹਰੇ ਕਰਨ ਵਾਲਿਆਂ ਖਿਲਾਫ਼ ਗਲਤ ਤਰੀਕੇ ਨਾਲ ਮਾਮਲੇ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਉਹ ਸਰਕਾਰ ਦੀਆਂ ਇਨ੍ਹਾਂ ਗਿੱਦੜ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਜਦੋਂ ਤੱਕ ਇਨ੍ਹਾਂ ਬਿੱਲਾਂ ਨੂੰ ਵਾਪਸ ਨਹੀ ਲਿਆਂ ਜਾਂਦਾ। ਉਹ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਉਨ੍ਹਾਂ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਜਾਰੀ ਰੱਖਣਗੇ। ਇਸ ਮੌਕੇ ਬਲਜਿੰਦਰ ਸਿੰਘ ਸਰਪੰਚ ਮਾਣੇਵਾਲ, ਕੁਲਵਿੰਦਰ ਮੰਡ, ਹਿਮੰਤ ਚੌਧਰੀ, ਅਮਰੀਕ ਮਾਂਹੀ, ਲਾਲ ਚੇਚੀ, ਮਨਜੀਤ ਚੋਹਾਨ, ਸੋਨੂੰ ਚੋਹਾਨ, ਡਾ. ਪਵਨ, ਭੁਪਿੰਦਰ ਪਾਲ ਮਾਣੇਵਾਲ, ਲਾਡੀ ਭੱਲਾ ਬੇਟ ਸਮੇਤ ਹੋਰ ਵੀ ਮੌਜੂਦ ਸਨ।