ਵਿਜੇ ਜਯੋਤੀ, ਨਵਾਂਸ਼ਹਿਰ : ਕਲਾਕਾਰ ਸੰਗੀਤ ਸਭਾ ਰਜਿ. ਨਵਾਂਸ਼ਹਿਰ ਵੱਲੋਂ ਇਕ ਸਾਦਾ ਸਮਾਗਮ ਕਰਕੇ ਕੋਰੋਨਾ ਮਹਾਮਾਰੀ ਦੌਰਾਨ ਕਲਾਕਾਰਾਂ ਦੀ ਸਹਾਇਤਾ ਲਈ ਅੱਗੇ ਆਏ ਯੋਧਿਆਂ ਦਾ ਸਨਮਾਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲਾਕਾਰ ਸੰਗੀਤ ਸਭਾ ਰਜਿ. ਦੇ ਪ੍ਰਧਾਨ ਹਰਦੇਵ ਚਾਹਲ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਕਲਾਕਾਰ, ਸਾਜਿੰਦੇ, ਗੀਤਕਾਰ, ਨਕਲਾਂ ਵਾਲੇ, ਕਵੱਾਲ, ਸਾਉਂਡ ਵਾਲੇ, ਗਿੱਧਾ ਭੰਗੜਾ ਵਾਲੇ ਆਦਿ ਰੋਜੀ ਰੋਟੀ ਤੋਂ ਅੌਖੇ ਹੋ ਗਏ ਸਨ ਅਤੇ ਇਸ ਸੰਕਟ ਦੀ ਘੜੀ 'ਚ ਕਲਾਕਾਰ ਸੰਗੀਤ ਸਭਾ ਦੇ ਨਾਲ ਮੋਢਾ ਜੋੜ ਕੇ ਇਨ੍ਹਾਂ ਕਲਾਕਾਰਾਂ ਦੀ ਮੱਦਦ ਲਈ ਰਮਨਦੀਪ ਸਿੰਘ ਥਿਆੜਾ, ਪਰਮ ਸਿੰਘ ਖਾਲਸਾ ਅਤੇ ਡਾ.ਸੁਰਿੰਦਰ ਝੱਲੀ ਨੇ ਅਥਾਹ ਯੋਗਦਾਨ ਪਾਇਆ ਅਤੇ ਕਲਾਕਾਰਾਂ ਦੀ ਆਰਥਿਕ ਅਤੇ ਰਾਸ਼ਨ ਨਾਲ ਸਹਾਇਤਾ ਕੀਤੀ। ਕਲਾਕਾਰ ਸੰਗੀਤ ਸਭਾ ਵੱਲੋਂ ਇਨ੍ਹਾਂ ਦਾ ਧੰਨਵਾਦ ਅਤੇ ਸਨਮਾਨ ਕਰਦੇ ਹੋਏ ਮਾਣ ਮਹਿਸੂਸ ਕੀਤਾ। ਇਸ ਮੌਕੇ ਲਖਵਿੰਦਰ ਸੂਰਾਪੁਰੀ,ਹਰਦੇਵ ਚਾਹਲ, ਦਿਲਬਲਜੀਤ ਦਿਲਬਰ, ਬਲਵਿੰਦਰ ਭੰਗਲ, ਬਲਵਿੰਦਰ ਰਿੰਕੂ, ਲਖਵਿੰਦਰ ਲੱਖਾ, ਸ਼ਾਮ ਮਤਵਾਲਾ, ਵਿਜੇ ਕੁਮਾਰ, ਸੋਹਨ ਲਾਲ ਦਿਵਾਨਾ, ਸੁਨੀਲ ਨਇਅਰ, ਪਰਵੇਜ ਖਾਨ ਆਦਿ ਵੀ ਹਾਜ਼ਰ ਸਨ।