ਅਮਰੀਕ ਕਟਾਰੀਆ, ਜਸਵਿੰਦਰ ਕੌਰ, ਮੁਕੰਦਪੁਰ

ਸਿਵਲ ਹਸਪਤਾਲ ਮੁਕੰਦਪੁਰ ਦੇ ਤਿੰਨ ਮੁਲਾਜ਼ਮ ਨੂੰ ਸੇਵਾਮੁਕਤੀ ਤੇ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਡਾ. ਜਸਵਿੰਦਰ ਸਿੰਘ ਜੋ ਕਿ ਬਤੌਰ ਮੈਡੀਕਲ ਅਫਸਰ ਪਿੰਡ ਕਮਾਮ ਵਿਖੇ ਸੇਵਾ ਨਿਭਾ ਰਹੇ ਸਨ। ਇਸ ਤੋਂ ਇਲਾਵਾ ਬਲਵੀਰ ਕੌਰ ਅਤੇ ਰਤਨ ਕੌਰ ਦੋਵੇਂ ਐੱਲਐੱਚਵੀ ਸੇਵਾ ਨਿਭਾ ਰਹੀਆਂ ਸਨ। ਉਪਰੰਤ ਡਾ. ਨਿਰੰਜਣ ਪਾਲ ਸਿੰਘ ਨੇ ਕਿਹਾ ਕਿ ਇਹ ਦਿਨ ਹਰ ਮੁਲਾਜ਼ਮ ਦੀ ਜ਼ਿੰਦਗੀ ਵਿਚ ਆਉਂਦਾ ਹੈ। ਉਹ ਮੁਲਾਜ਼ਮ ਕਰਮਾਂ ਭਾਗਾਂ ਵਾਲੇ ਹੁੰਦੇ ਹਨ, ਜੋ ਇਸ ਦਿਨ ਨੂੰ ਮਾਣਦੇ ਹਨ। ਉਪਰੰਤ ਸਿਵਲ ਹਸਪਤਾਲ ਮੁਕੰਦਪੁਰ ਐੱਸਐੱਮਓ ਡਾ. ਰਵਿੰਦਰ ਸਿੰਘ ਨੇ ਇਨ੍ਹਾਂ ਤਿੰਨਾਂ ਮੁਲਾਜ਼ਮਾਂ ਦੇ ਭਵਿੱਖ ਲਈ ਸ਼ੁਭ ਇਛਾਵਾਂ ਦਿੰਦੇ ਹੋਏ ਕਿਹਾ ਕਿ ਸੇਵਾਮੁਕਤ ਮੁਲਾਜ਼ਮਾਂ ਨੂੰ ਸੇਵਾ ਮੁਕਤੀ ਤੋਂ ਬਾਅਦ ਵੀ ਆਪਣੀ ਤੰਦਰੁਸਤੀ ਵਾਸਤੇ ਆਪਣੀ ਚੰਗੀ ਸਿਹਤ ਵਾਸਤੇ ਐਕਟਿਵ ਰਹਿਣਾ ਚਾਹੀਦਾ ਹੈ। ਇਸ ਮੌਕੇ ਡਾ. ਅਮਰਿੰਦਰ ਸਿੰਘ, ਡਾ. ਸਿੰਮੀ, ਡਾ. ਨਵਲ, ਡਾ. ਜਤਿੰਦਰ, ਡਾ. ਬਲਕਾਰ ਸਿੰਘ ਕਜਲਾ, ਡਾ. ਰਵੀ, ਡਾ. ਗੋਪਾਲ ਕਿ੍ਸ਼ਨ, ਚਰਨਜੀਤ, ਪਰਮਜੀਤ ਕੌਰ, ਰਾਜ ਕੁਮਾਰ, ਕਮਲੇਸ਼ ਕੁਮਾਰ, ਮਨਜੀਤ ਕੌਰ, ਡਾ. ਬਲਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।