ਪ੍ਰਦੀਪ ਭਨੋਟ, ਨਵਾਂਸ਼ਹਿਰ

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅੰਦਰ ਕੋਰੋਨਾ ਦਾ ਤਾਂਡਵ ਲਗਾਤਾਰ ਜਾਰੀ ਹੈ। ਅੱਜ ਜ਼ਿਲ੍ਹੇ 'ਚ ਕੋਰੋਨਾ ਦੇ 27 ਨਵੇਂ ਮਾਮਲਿਆਂ ਦੀ ਪੁਸ਼ਟੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ। ਜਿਸ ਵਿਚੋਂ ਦੋ ਵਿਅਕਤੀਆਂ ਦੀ ਕੋਰੋਨਾ ਪਾਜ਼ੇਟਿਵ ਕਾਰਨ ਮੌਤ ਹੋ ਗਈ ਹੈ।

ਸਿਵਲ ਸਰਜਨ ਡਾ: ਰਾਜਿੰਦਰ ਪ੍ਰਸ਼ਾਦ ਭਾਟੀਆ ਨੇ ਦੱਸਿਆ ਕਿ ਨਵਾਂਸ਼ਹਿਰ 'ਚ 2 ਰਾਹੋਂ 'ਚ 0, ਬੰਗਾ 'ਚ 4, ਸੁੱਜੋਂ 'ਚ 5, ਮੁਜਫਰਪੁਰ 'ਚ 3, ਮੁਕੰਦਪੁਰ 'ਚ 0, ਬਲਾਚੌਰ 'ਚ 12, ਸੜੋਆ 'ਚ 1 ਕੋਰੋਨਾ ਪਾਜ਼ੇਟਿਵ ਮਰੀਜ ਆਏ ਹਨ। ਸਿਵਲ ਸਰਜਨ ਡਾ. ਰਾਜਿੰਦਰ ਪ੍ਰਸਾਦ ਭਾਟੀਆ ਨੇ ਦੱਸਿਆ ਕਿ ਮੁਕੰਦਪੁਰ ਵਾਸੀ 64 ਸਾਲਾ ਵਿਅਕਤੀ ਦੀ ਆਈਵੀ ਹਸਪਤਾਲ ਨਵਾਂਸ਼ਹਿਰ ਵਿਖੇ ਮੌਤ ਹੋ ਗਈ ਹੈ। ਜਦਕਿ ਸੁਜੋਂ ਦੇ 75 ਸਾਲਾ ਵਿਅਕਤੀ ਦੀ ਰਾਜਾ ਹਸਪਤਾਲ ਨਵਾਂਸ਼ਹਿਰ ਵਿਖੇ ਮੌਤ ਹੋ ਗਈ ਹੈ।

----------------

ਜ਼ਿਲ੍ਹੇ 'ਚ 32979 ਲੋਕਾਂ ਨੇ ਕਰਵਾਏ ਕੋਰੋਨਾ ਟੈੱਸਟ

ਸਿਵਲ ਸਰਜਨ ਡਾ. ਰਾਜਿੰਦਰ ਪ੍ਰਸਾਦ ਭਾਟੀਆ ਨੇ ਦੱਸਿਆ ਕਿ ਅੱਜ ਤੱਕ ਜ਼ਿਲ੍ਹੇ ਵਿਚ 32979 ਲੋਕਾਂ ਦੇ ਕੋਰੋਨਾ ਟੈੱਸਟ ਕੀਤੇ ਗਏ ਹਨ। ਜਿਸ ਵਿਚੋਂ 1489 ਕੋਰੋਨਾ ਪਾਜ਼ੇਟਿਵ ਆਏ ਹਨ। ਇਨ੍ਹਾਂ ਵਿਚੋਂ 1099 ਮਰੀਜ ਸਿਹਤਯਾਬ ਅਤੇ 41 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 476 ਦੇ ਟੈੱਸਟ ਰਿਪੋਰਟ ਹਾਲੇ ਆਉਣੇ ਬਾਕੀ ਹਨ। 26 ਨੂੰ ਹੋਮ ਕੁਆਰਨਟਾਇਨ ਕੀਤਾ ਗਿਆ ਹੈ। 314 ਲੋਕਾਂ ਨੰੂ ਹੋਮ ਆਈਸੋਲੇਸ਼ਨ ਕੀਤਾ ਗਿਆ ਹੈ। ਕੇਸੀ ਇੰਸਟੀਚਿਉਟ ਨਵਾਂਸ਼ਹਿਰ ਵਿਖੇ 2, ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ 12 ਮਰੀਜ, ਪਟਿਆਲਾ-2, ਲੁਧਿਆਣਾ-13, ਰਾਜਾ ਹਸਪਤਾਲ ਨਵਾਂਸ਼ਹਿਰ-9, ਜਲੰਧਰ-1, ਪੀਜੀਆਈ ਚੰਡੀਗੜ੍ਹ-0, ਆਈਵੀ ਹਸਪਤਾਲ ਨਵਾਂਸ਼ਹਿਰ 5 ਮਰੀਜ ਜੇਰੇ ਇਲਾਜ ਹਨ। ਹਸਪਤਾਲਾਂ ਵਿਚ 358 ਐੈਕਟਿਵ ਕੇਸ ਵਿਚੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ 349 ਜਦ ਕਿ 9 ਮਰੀਜ ਹੋਰਨਾਂ ਜ਼ਿਲਿ੍ਹਆਂ ਨਾਲ ਸਬੰਧਤ ਹਨ। ਅੱਜ 352 ਲੋਕਾਂ ਦੇ ਸੈਂਪਲ ਲਏ ਗਏ ਹਨ।

---------------

ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਦੇ ਪੰਜਾਬ ਪ੍ਰਧਾਨ ਸਮੇਤ ਤਿੰਨ ਹੋਏ ਕੋਰੋਨਾ ਪਾਜ਼ੇਟਿਵ

ਸੈਂਪਲੇ ਸਰਹਾਲ ਕਾਜ਼ੀਆਂ, ਬਹਿਰਾਮ

ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ ਦੇ ਪ੍ਰਧਾਨ ਅਤੇ ਡੇਰਾ 108 ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਦੇ ਮੁੱਖ ਪ੍ਰਬੰਧਕਾਂ ਸਮੇਤ ਇਕ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਦੀ ਖ਼ਬਰ ਹੈ। ਜ਼ਿਕਰਯੋਗ ਹੈ ਕਿ ਸੰਤਾਂ ਨੇ ਕਰਫਿਊ ਦੌਰਾਨ ਵੀ ਕਈ ਪਿੰਡਾਂ ਅਤੇ ਝੁੱਗੀਆਂ ਝੌਂਪੜੀਆਂ ਵਿਚ ਰਹਿ ਰਹੀਆਂ ਸੰਗਤਾਂ ਨੂੰ ਰਾਸ਼ਨ, ਲੰਗਰ ਪਹੁੰਚਾ ਕੇ ਬਹੁਤ ਸੇਵਾ ਕੀਤੀ ਸੀ। ਸੰਤਾਂ ਨੇ ਦੱਸਿਆ ਕਿ ਉਨ੍ਹਾਂ ਖੁਦ ਫਗਵਾੜਾ ਜਾ ਕੇ ਕੋਰੋਨਾ ਟੈੱਸਟ ਕਰਵਾਇਆ ਸੀ। ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਥੋੜ੍ਹੇ ਦਿਨ ਸੰਗਤਾਂ ਡੇਰੇ ਵਿਚ ਨਾ ਆਉਣ ਅਤੇ ਘਰਾਂ ਵਿਚ ਰਹਿ ਕੇ ਹੀ ਮਾਲਕ ਦਾ ਸਿਮਰਨ ਕਰਨ ਅਤੇ ਸਰਬਤ ਦੀ ਚੜ੍ਹਦੀ ਕਲਾਂ ਅਤੇ ਤੰਦਰੁਸਤੀ ਲਈ ਅਰਦਾਸ ਕਰਨ।

---------------