ਪ੍ਰਦੀਪ ਭਨੋਟ, ਨਵਾਂਸ਼ਹਿਰ

ਸਿਵਲ ਸਰਜਨ ਡਾ. ਰਾਜਿੰਦਰ ਪ੍ਰਸਾਦ ਭਾਟੀਆ ਨੇ ਦੱਸਿਆ ਕਿ ਸਿਵਲ ਹਸਪਤਾਲ ਨਵਾਂਸ਼ਹਿਰ ਦੇ ਐੱਸਐੱਮਓ ਡਾ. ਹਰਵਿੰਦਰ ਸਿੰਘ ਦੀ ਅਗਵਾਈ ਹੇਠ ਡਾ. ਅਮਰਜੋਤ ਸੰਧੂ ਦੀ ਅਗਵਾਈ ਵਿਚ ਡਾ. ਮੋਨਿਕਾ ਨੇ ਸਿਹਤ ਵਿਭਾਗ ਦੀ ਟੀਮ ਨਾਲ ਪੰਜਾਬ ਰੋਡਵੇਜ਼ ਵਰਕਸ਼ਾਪ ਵਿਖੇ 79 ਸੈਂਪਲ ਅਤੇ ਫੋਕਲ ਪੁਆਇੰਟ 'ਚ 35 ਸੈਂਪਲ ਲਏ। ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਏ ਹਨ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵਿਚ ਰਾਜੇਸ਼ ਕੁਮਾਰ ਐੱਮਐੱਲਟੀ, ਜਸਪ੍ਰਰੀਤ ਕੌਰ, ਤਮੰਨਾ, ਚਮਨ ਲਾਲ, ਤਾਰੀ ਰਾਮ, ਬਲਵਿੰਦਰ ਕੌਰ ਐੱਲਐੱਚਵੀ, ਪਰਵੀਨ ਕੁਮਾਰ, ਫਾਰਮੇਸੀ ਅਫ਼ਸਰ ਦਵਿੰਦਰ ਕੁਮਾਰ, ਏਐੱਨਐੱਮ ਮਨਪ੍ਰਰੀਤ ਕੌਰ, ਰਿੰਪੀ ਸਹੋਤਾ ਅਤੇ ਪੁਲਿਸ ਪਾਰਟੀ ਤੋਂ ਪਰਮਜੀਤ ਸਿੰਘ ਏਐੱਸਆਈ, ਰਵੇਲ ਸਿੰਘ ਏਐੱਸਆਈ 'ਤੇ ਹਰਜਾਪ ਸਿੰਘ ਅਤੇ ਗੱਡੀ ਡਰਾਈਵਰ, ਜੱਸਾ ਸੂਰਜ ਵੱਲੋਂ ਸੰਪੂਰਨ ਸਹਿਯੋਗ ਦਿੱਤਾ ਗਿਆ। ਤਰਸੇਮ ਲਾਲ ਨੇ ਲੋਕਾਂ ਨੂੰ ਐੱਪ ਇਨਸਟਾਲ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ। ਜਿਸ ਤਹਿਤ ਅਫਵਾਹਾਂ 'ਤੇ ਵਿਸ਼ਵਾਸ ਨਾ ਕਰਦੇ ਹੋਏ ਸਿਹਤ ਵਿਭਾਗ ਵੱਲੋਂ ਦਿੱਤੀਆਂ ਗਈਆਂ ਸਿੱਖਿਆਵਾਂ 'ਤੇ ਅਮਲ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ।