ਪ੍ਰਦੀਪ ਭਨੋਟ, ਨਵਾਂਸ਼ਹਿਰ

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅੰਦਰ ਕੋਰੋਨਾ ਦਾ ਤਾਂਡਵ ਲਗਾਤਾਰ ਜਾਰੀ ਹੈ। ਅੱਜ ਜ਼ਿਲ੍ਹੇ ਅੰਦਰ ਕੋਰੋਨਾ ਦੇ 50 ਨਵੇਂ ਮਾਮਲਿਆਂ ਦੀ ਪੁਸ਼ਟੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ: ਰਾਜਿੰਦਰ ਪ੍ਰਸ਼ਾਦ ਭਾਟੀਆ ਨੇ ਦੱਸਿਆ ਕਿ ਨਵਾਂਸ਼ਹਿਰ 'ਚ 4 ਰਾਹੋਂ 'ਚ 0, ਬੰਗਾ 'ਚ 5, ਸੁੱਜੋਂ 'ਚ 13, ਮੁਜਫਰਪੁਰ 'ਚ 11, ਮੁਕੰਦਪੁਰ 'ਚ 1, ਬਲਾਚੌਰ 'ਚ 15, ਸੜੋਆ 'ਚ 1 ਕੋਰੋਨਾ ਪਾਜ਼ੇਟਿਵ ਮਰੀਜ ਆਏ ਹਨ।

ਜ਼ਿਲ੍ਹੇ 'ਚ 32072 ਲੋਕਾਂ ਨੇ ਕਰਵਾਏ ਕੋਰੋਨਾ ਟੈੱਸਟ

ਸਿਵਲ ਸਰਜਨ ਡਾ. ਰਾਜਿੰਦਰ ਪ੍ਰਸਾਦ ਭਾਟੀਆ ਨੇ ਦੱਸਿਆ ਕਿ ਅੱਜ ਤੱਕ ਜ਼ਿਲ੍ਹੇ ਵਿਚ 32072 ਲੋਕਾਂ ਦੇ ਕੋਰੋਨਾ ਟੈੱਸਟ ਕੀਤੇ ਗਏ ਹਨ। ਜਿਸ ਵਿਚੋਂ 1416 ਕੋਰੋਨਾ ਪਾਜ਼ੇਟਿਵ ਆਏ ਹਨ। ਇਨ੍ਹਾਂ ਵਿਚੋਂ 1009 ਮਰੀਜ ਸਿਹਤਯਾਬ ਅਤੇ 37 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 367 ਦੇ ਟੈੱਸਟ ਰਿਪੋਰਟ ਹਾਲੇ ਆਉਣੇ ਬਾਕੀ ਹਨ। 26 ਨੂੰ ਹੋਮ ਕੁਆਰਨਟਾਇਨ ਕੀਤਾ ਗਿਆ ਹੈ। 350 ਲੋਕਾਂ ਨੰੂ ਹੋਮ ਆਈਸੋਲੇਸ਼ਨ ਕੀਤਾ ਗਿਆ ਹੈ। ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਚ 9 ਮਰੀਜ, ਕੇਸੀ ਇੰਸਟੀਚਿਉਟ ਨਵਾਂਸ਼ਹਿਰ ਵਿਖੇ 1, ਪਟਿਆਲਾ-2, ਲੁਧਿਆਣਾ-11, ਰਾਜਾ ਹਸਪਤਾਲ ਨਵਾਂਸ਼ਹਿਰ-10, ਜਲੰਧਰ-1, ਪੀਜੀਆਈ ਚੰਡੀਗੜ੍ਹ-0, ਆਈਵੀ ਹਸਪਤਾਲ ਨਵਾਂਸ਼ਹਿਰ 3 ਮਰੀਜ ਜੇਰੇ ਇਲਾਜ ਹਨ। ਹਸਪਤਾਲਾਂ ਵਿਚ 387 ਐੈਕਟਿਵ ਕੇਸ ਵਿਚੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ 370 ਜਦ ਕਿ 17 ਮਰੀਜ ਹੋਰਨਾਂ ਜ਼ਿਲਿ੍ਹਆਂ ਨਾਲ ਸਬੰਧਤ ਹਨ। ਅੱਜ 813 ਲੋਕਾਂ ਦੇ ਸੈਂਪਲ ਲਏ ਗਏ।