ਵਰਿੰਦਰ ਹੁੰਦਲ, ਬਲਾਚੌਰ

ਬਹੁਜਨ ਸਮਾਜ ਪਾਰਟੀ ਵੱਲੋਂ ਬੀਤੀ ਰਾਤ ਮੇਨ ਚੌਕ ਪੁਲਿਸ ਸਟੇਸ਼ਨ ਦੇ ਸਾਹਮਣੇ ਵੱਡੀ ਗਿਣਤੀ ਵਿਚ ਰੋਸ ਧਰਨਾ ਦਿੰਦੇ ਹੋਏ ਇਨਸਾਫ ਦੀ ਗੁਹਾਰ ਲਗਾਈ ਗਈ। ਧਰਨਾਕਾਰੀਆਂ ਨੇ ਦੱਸਿਆ ਕਿ ਪਿਛਲੇ ਦਿਨੀ ਵਾਰਡ ਨੰਬਰ 1 ਸਿਆਣਾ ਵਿਖੇ ਹੋਏ ਝਗੜੇ ਵਿਚ ਪੁਲਿਸ ਨੇ ਇਕ ਧਿਰ ਵੱਲੋਂ ਦਿੱਤੇ ਬਿਆਨਾਂ 'ਤੇ ਕਥਿਤ ਮੁਲਜ਼ਮ ਸੁਰਜੀਤ ਰਾਮ, ਧਰਮਪਾਲ, ਸੁਦੇਸ਼ ਰਾਣੀ, ਜਨਕ ਰਾਜ ਅਤੇ ਸੁਰਿੰਦਰ ਪਾਲ ਖਿਲਾਫ਼ ਦਰਜ ਕੀਤਾ ਗਿਆ ਸੀ। ਉਹ ਹਲਕਾ ਵਿਧਾਇਕ ਦੀ ਸ਼ਹਿ 'ਤੇ ਦਰਜ ਕੀਤਾ ਹੈ। ਬਸਪਾ ਦੇ ਹਲਕਾ ਇੰਚਾਰਜ ਜਸਬੀਰ ਸਿੰਘ ਅੌਲੀਆਪੁਰ ਅਤੇ ਦਵਿੰਦਰ ਸ਼ੀਹਮਾਰ ਨੇ ਦੱਸਿਆ ਕਿ ਵਾਰਡ ਨੰ:1 ਦੀ ਐੱਮਸੀ ਦੇ ਸਹੁਰੇ ਅਤੇ ਸਿਆਣਾ ਦੇ ਪਾਠੀ ਵੱਲੋਂ ਸਿਆਸੀ ਰੰਜਿਸ਼ ਨਾਲ ਪਰਚਾ ਦਰਜ ਕੀਤਾ ਹੈ। ਉਨਾਂ ਦੀ ਮੰਗ ਹੈ ਕਿ ਜਿਨ੍ਹਾਂ ਚਿਰ ਦੇਵ ਰਾਜ ਪੁੱਤਰ ਗੁਲਜਾਰਾ ਰਾਮ ਵੱਲੋਂ ਸੁੁਦੇਸ਼ ਰਾਣੀ ਪਤਨੀ ਕੁਲਵੀਰ ਕੁਮਾਰ ਦੀ ਕੀਤੀ ਕੁੱਟਮਾਰ ਨਾਲ ਲੱਗੀਆਂ ਸੱਟਾਂ ਦੇ ਖਿਲਾਫ਼ ਮੁਕਦਮਾ ਦਰਜ ਨਹੀਂ ਕੀਤਾ ਜਾਂਦਾ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਮੌਕੇ ਧਰਨਾਂ ਕਾਰੀਆਂ ਵੱਲੋਂ ਹਲਕਾ ਵਿਧਾਇਕ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪੀੜਤ ਪਰਿਵਾਰ ਵੱਲੋਂ ਪੰਜ ਮੈਂਬਰੀ ਕਮੇਟੀ ਜਿਸ ਵਿਚ ਜਸਬੀਰ ਸਿੰਘ ਅੌਲੀਆਪੁਰ, ਦਿਲਬਾਗ ਸਿੰਘ ਬਾਗੀ ਮਹਿੰਦੀਪੁਰ, ਪੰਮਾ ਕੌਸਲਰ, ਦਵਿੰਦਰ ਸ਼ੀਹਮਾਰ ਅਤੇ ਹਰਬੰਸ ਕਲੇਰ ਵੱਲੋਂ ਡੀਐੱਸਪੀ ਦਵਿੰਦਰ ਸਿੰਘ ਘੁੰਮਣ ਅਤੇ ਐੱਸਐੱਚਓ ਸਿਟੀ ਅਨਵਰ ਅਲੀ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਵੱਲੋਂ ਇਨਸਾਫ ਦਿਵਾਉਣ ਦਾ ਭਰੋਸਾ ਦਿੁਵਾਉਣ 'ਤੇ ਧਰਨਾ ਚੁਕਿਆ ਗਿਆ। ਇਸ ਬਾਰੇ ਡੀਐੱਸਪੀ ਦਵਿੰਦਰ ਸਿੰਘ ਘੁੰਮਣ ਨੇ ਦੱਸਿਆ ਕਿ ਸੁਦੇਸ਼ ਰਾਣੀ ਦੇ ਬਿਆਨਾਂ 'ਤੇ ਦੇਵ ਰਾਜ ਖਿਲਾਫ਼ ਵੀ ਮੁਕਦਮਾ ਦਰਜ ਕਰ ਦਿੱਤਾ ਗਿਆ ਹੈ।