ਪ੍ਰਦੀਪ ਭਾਰਦਵਾਜ, ਨਵਾਂਸ਼ਹਿਰ

ਜ਼ਿਲ੍ਹੇ 'ਚ ਮਿਸ਼ਨ ਫ਼ਤਿਹ ਤਹਿਤ ਲੋਕ ਜਾਗਰੂਕਤਾ ਤਹਿਤ 548 ਆਸ਼ਾ ਵਰਕਰਾਂ ਵੱਲੋਂ ਪੰਜਵੇਂ ਪੜਾਅ ਦਾ ਸਰਵੇਖਣ ਕਰਕੇ 30 ਸਾਲ ਤੋਂ ਉੱਪਰ ਦੇ ਇੱਕ ਜਾਂ ਵਧੀਕ ਬਿਮਾਰੀ ਵਾਲੇ ਲੋਕਾਂ ਦੀ ਆਨਲਾਈਨ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਦੱਸਿਆ ਕਿ ਇਨ੍ਹਾਂ ਆਸ਼ਾ ਵਰਕਰਾਂ ਵੱਲੋਂ ਜ਼ਿਲੇ੍ਹ ਦੇ 1.27 ਲੱਖ ਤੋਂ ਵਧੇਰੇ ਘਰਾਂ ਦਾ ਇਸ ਸਰਵੇਖਣ ਤਹਿਤ ਦੌਰਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਮਿਸ਼ਨ ਫ਼ਤਿਹ ਤਹਿਤ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਮੂੰਹ 'ਤੇ ਮਾਸਕ ਪਾਉਣ, ਬਾਹਰ ਜਾ ਕੇ ਸਮਾਜਿਕ ਦੂਰੀ ਦਾ ਖਿਆਲ ਰੱਖਣ ਅਤੇ ਆਪਣੇ ਹੱਥਾਂ ਨੂੰ ਵਾਰ-ਵਾਰ ਧੋਣ ਲਈ ਪ੍ਰਰੇਰਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਮਿਸ਼ਨ ਫ਼ਤਿਹ ਤਹਿਤ ਉਕਤ ਤਿੰਨੋਂ ਚੀਜ਼ਾਂ ਲਾਜ਼ਮੀ ਤੌਰ 'ਤੇ ਯਾਦ ਕਰਵਾਉਣ ਲਈ ਉਨ੍ਹਾਂ ਦੇ ਘਰਾਂ ਦੇ ਬਾਹਰ ਇੱਕ-ਇੱਕ ਸਟਿੱਕਰ ਵੀ ਲਾਇਆ ਜਾ ਰਿਹਾ ਹੈ, ਜਿਸ 'ਤੇ ਕੋਵਿਡ ਲੱਛਣ ਆਉਣ 'ਤੇ ਜ਼ਿਲ੍ਹੇ ਦੇ ਕੋੋਵਿਡ ਕੰਟਰੋਲ ਰੂਮ ਨੰਬਰ 'ਤੇ ਸੰਪਰਕ ਕਰਨ ਬਾਰੇ ਵੀ ਦੱਸਿਆ ਗਿਆ ਹੈ। ਡਾ. ਭਾਟੀਆ ਅਨੁਸਾਰ ਇਸ ਤੋਂ ਇਲਾਵਾ ਮਿਸ਼ਨ ਫ਼ਤਿਹ ਨਾਲ ਜੁੜਨ ਲਈ ਲੋਕਾਂ ਨੂੰ ਆਪਣੇ ਫ਼ੋਨ 'ਤੇ ੋਵਾ ਐਪ ਡਾਊਨਲੋਡ ਕਰਨ ਅਤੇ ਉਸ 'ਤੇ ਆਪਣੀ ਮਾਸਕ ਵਾਲੀ ਫ਼ੋਟੋ ਅਪਲੋਡ ਕਰਨ ਲਈ ਵੀ ਪ੍ਰਰੇਰਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਮਿਸ਼ਨ ਫ਼ਤਿਹ ਜੁਆਇਨ ਕਰਨ ਵਾਲਾ ਆਪਣੇ ਰੈਫ਼ਰਲ ਕੋਡ 'ਤੇ ਅੱਗੇ ਹੋਰਨਾਂ ਨੂੰ ਮਿਸ਼ਨ ਫ਼ਤਿਹ ਜੁਆਇਨ ਕਰਵਾਉਂਦਾ ਹੈ ਤਾਂ ਸਰਕਾਰ ਵੱਲੋਂ ਉਸ ਦੇ ਖਾਤੇ 'ਚ ਅੰਕ ਜੋੜੇ ਜਾਂਦੇ ਹਨ, ਜਿਸ ਦੇ ਆਧਾਰ 'ਤੇ ਮੁੱਖ ਮੰਤਰੀ ਪੰਜਾਬ ਦੇ ਦਸਤਖ਼ਤ ਵਾਲੇ ਮਿਸ਼ਨ ਫ਼ਤਿਹ ਵਾਰੀਅਰ ਗੋਲਡ, ਸਿਲਵਰ ਜਾਂ ਬਰੋਂਜ਼ ਸਰਟੀਿਫ਼ਕੇਟ ਮਿਲਣਗੇ। ਉਨ੍ਹਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਕੋਵਿਡ ਮਹਾਂਮਾਰੀ ਦੇ ਸਥਾਨਕ ਪੱਧਰ 'ਤੇ ਫੈਲਾਅ ਨੂੰ ਰੋਕੀ ਰੱਖਣ 'ਚ ਸਾਵਧਾਨੀਆਂ ਦਾ ਪੂਰਾ ਪਾਲਣ ਕਰਕੇ ਸਹਿਯੋਗ ਦੇਣ ਅਤੇ ਜੇਕਰ ਉਨ੍ਹਾਂ 'ਚ ਕੋਵਿਡ ਸਬੰਧੀ ਲੱਛਣ ਜਿਵੇਂ ਤੇਜ਼ ਬੁਖਾਰ, ਜ਼ੁਕਾਮ ਜਾਂ ਗਲਾ ਦਰਦ ਆਦਿ ਹੈ ਤਾਂ ਤੁਰੰਤ ਨੇੜਲੇ ਫ਼ਲੂ ਕਾਰਨਰ (ਸਰਕਾਰੀ ਹਸਪਤਾਲ) 'ਤੇ ਜਾ ਕੇ ਆਪਣੀ ਜਾਂਚ ਕਰਵਾਉਣ।