ਬਲਵਿੰਦਰ ਸਿੰਘ, ਰਾਹੋਂ : ਕੋਰੋਨਾ ਕਰਫਿਊ ਦੌਰਾਨ ਸਰਕਾਰ ਵੱਲੋਂ ਗਰੀਬਾਂ ਤੇ ਲੋੜਵੰਦਾਂ ਲਈ ਭੇਜੀ ਜਾ ਰਹੇ ਖਾਣ ਪੀਣ ਦੇ ਸਾਮਾਨ ਦੇ ਪੈਕਟਾਂ ਦੀ ਵਿਤਕਰੇ ਵਾਲੀ ਵੰਡ ਨੂੰ ਲੈ ਕੇ ਅਕਾਲੀ ਭਾਜਪਾ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਨਗਰ ਕੌਂਸਲ ਦਫ਼ਤਰ ਦਾ ਿਘਰਾਓ ਕੀਤਾ ਗਿਆ। ਇਹ ਿਘਰਾਓ ਜਨਰਲ ਸਕੱਤਰ ਪੰਜਾਬ ਨਛੱਤਰ ਪਾਲ ਅਤੇ ਨਗਰ ਕੌਂਸਲ ਪ੍ਰਧਾਨ ਹੇਮੰਤ ਰਣਦੇਵ ਦੀ ਅਗਵਾਈ ਹੇਠ ਕਰੀਬ 150 ਲੋਕਾਂ ਨੇ ਕਾਂਗਰਸੀ ਆਗੂਆਂ ਅਤੇ ਰਾਸ਼ਨ ਵੰਡਣ ਆਏ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਭਾਰੀ ਵਿਰੋਧ ਕੀਤਾ। ਇਸ ਦੌਰਾਨ ਨਛੱਤਰ ਪਾਲ ਨੇ ਕਿਹਾ ਕਿ ਸਾਨੂੰ ਸਥਾਨਕ ਲੋਕਾਂ ਨੇ ਦੱਸਿਆ ਕਿ ਕੁਝ ਕਾਂਗਰਸੀ ਆਗੂ ਆਪਣੇ ਚਹੇਤਿਆਂ ਨੂੰ ਹੀ ਰਾਸ਼ਨ ਦੇ ਪੈਕਟ ਵੰਡੀ ਜਾ ਰਹੇ ਹਨ। ਜਦੋਂ ਕਿ ਬਹੁਤ ਸਾਰੇ ਲੋਕ ਘਰਾਂ 'ਚ ਲੋਕ ਰਾਸ਼ਨ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕਾਣੀ ਵੰਡੀ ਦੀ ਖਬਰ ਜਦੋਂ ਲੋਕਾਂ ਵੱਲੋਂ ਦਿੱਤੀ ਗਈ ਤਾਂ ਵੱਖ-ਵੱਖ ਪਾਰਟੀਆਂ ਦੇ ਆਗੂਆਂ ਜਿਸ ਵਿਚ ਡੀਪੀਆਈ ਪਾਰਟੀ ਪ੍ਰਸ਼ੋਤਮ ਚੱਢਾ, ਬੀਸੀ ਸੈੱਲ ਦੇ ਪ੍ਰਧਾਨ ਰਾਮੇਸ਼ ਜੱਸਲ ਨੇ ਨਗਰ ਕੌਂਸਲ ਦਫ਼ਤਰ ਜਿੱਥੇ ਰਾਸ਼ਨ ਦੀ ਵੰਡ ਕੀਤੀ ਜਾ ਰਹੀ ਸੀ, ਦਾ ਿਘਰਾਓ ਕਰਕੇ ਭਾਰੀ ਵਿਰੋਧ ਕੀਤਾ। ਇਸ ਤੋਂ ਇਲਾਵਾ ਉਕਤ ਆਗੂਆਂ ਵੱਲੋਂ ਕਰਿਆਣਾ ਅਤੇ ਹੋਰ ਦੁਕਾਨਦਾਰਾਂ ਨੂੰ ਦਿੱਤੇ ਜਾਣ ਵਾਲੇ ਕਰਫਿਊ ਪਾਸਾਂ 'ਚ ਵੀ ਵਿਤਕਰਾ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਅਧਿਕਾਰੀ ਵਾਰਡਾਂ ਦੇ ਐੱਮਸੀ ਨਾਲ ਰਾਬਤਾ ਕਾਇਮ ਕਰਕੇ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾਵੇ। ਇਸ ਮੌਕੇ ਤਰਸੇਮ ਲਾਲ ਸਾਬਕਾ ਕੌਂਸਲ, ਮਹਿੰਦਰ ਸਿੰਘ ਕੌਂਸਲਰ, ਸੁਭਾਸ਼ ਗੋਰਾ ਕੌਂਸਲਰ, ਗੌਰਵ ਗਾਬਾ, ਰਾਜਵੰਤ ਸਿੰਘ ਬਾਜਵਾ, ਮੁਖਤਿਆਰ ਰਾਮ, ਸ਼ਿੰਗਾਰਾ ਰਾਮ, ਯਸ਼ਪਾਲ ਦ੍ਰਾਵਿੜ, ਕੁਲਵਿੰਦਰ ਕਿੰਦਾ, ਜਨਕ ਰਾਜ, ਸੋਨੀ ਸ਼ੀਂਹਮਾਰ ਅਤੇ ਹੋਰ ਬਹੁਤ ਸਾਰੇ ਲੋਕ ਹਾਜ਼ਰ ਸਨ।

---------

ਕੀ ਕਹਿੰਦੇ ਹਨ ਪ੍ਰਸ਼ਾਸਨਿਕ ਅਧਿਕਾਰੀ

ਜਦੋਂ ਇਸ ਸਬੰਧੀ ਸਰਕਾਰੀ ਅਧਿਕਾਰੀ ਡਿਪਟੀ ਡੀਓ ਛੋਟੂ ਰਾਮ ਅਤੇ ਐੱਸਐੱਚਓ ਸੁਭਾਸ਼ ਬਾਠ ਨਾਲ ਗੱਲ ਕੀਤੀ ਤਾਂ ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਸਰਕਾਰੀ ਅਧਿਕਾਰੀ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ ਨੂੰ ਲੈਕੇ ਲੋੜਵੰਦਾਂ ਤੱਕ ਰਾਸ਼ਨ ਦੇ ਪੈਕਟ ਪੁੱਜਦਾ ਕਰਨਗੇ।